civil cases ludhiana two benches: ਖਤਰਨਾਕ ਕੋਰੋਨਾ ਵਾਇਰਸ ਨੂੰ ਦੇਖਦਿਆਂ ਹੋਇਆ ਲੁਧਿਆਣਾ ਦੇ ਜ਼ਿਲ੍ਹਾਂ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਅਹਿਮ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਜ਼ਰੂਰੀ ਸਿਵਲ ਮਾਮਲਿਆਂ ਨੂੰ ਲੈ ਕੇ ਜੱਜਾਂ ਦੀ ਵਿਸ਼ੇਸ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਸਿਵਲ ਮਾਮਲਿਆਂ ਦੀ ਸੁਣਵਾਈ ਦੇ ਲਈ 2 ਬੈਂਚ ਬਣਾਈਆਂ ਗਈਆਂ ਹਨ।ਇਨ੍ਹਾਂ ਨੂੰ ਕ੍ਰਮਵਾਰ 3-3 ਦਿਨਾਂ ਦੇ ਲਈ ਉਨ੍ਹਾਂ ਦੀ ਅਦਾਲਤਾਂ ‘ਚ ਡਿਊਟੀ ਲਾਈਆਂ ਗਈਆਂ ਹਨ। ਸੈਂਸ਼ਨ ਜੱਜ ਦੁਆਰਾ ਜਾਰੀ ਸੂਚੀ ਮੁਤਾਬਕ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਦੇ ਲਈ 4 ਸਿਵਲ ਜੱਜ ਜੂਨੀਅਰ ਡੀਵੀਜ਼ਨ ਜੱਜ ਹਿਮਾਸ਼ੂ ਅਰੋੜਾ, ਸਮੂਖੀ, ਪੁਨੀਤ ਮੋਹਨੀਆ ਅਤੇ ਵਿਸ਼ਵ ਗੁਪਤਾ ਨੂੰ ਬੈਚ ‘ਏ’ ‘ਚ ਸ਼ਾਮਿਲ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬੈਚ ‘ਬੀ’ ‘ਚ ਪਵਲੀਨ ਸਿੰਘ, ਹਸਨਦੀਪ ਸਿੰਘ ਬਾਜਵਾ, ਪਾਰਸਮੀਤ ਸਿੰਘ ਰਿਸ਼ੀ ਅਤੇ ਅੰਕਿਤ ਏਰੀ ਜੱਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਦੀ ਡਿਊਟੀ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਲਈ ਲਾਈ ਗਈ ਹੈ। ਇਹ ਜੱਜ ਬਹੁਤ ਜ਼ਰੂਰੀ ਸਿਵਲ ਮਾਮਲਿਆਂ ਦੀ ਸੁਣਵਾਈ ਕਰਨਗੇ ਅਤੇ ਆਦੇਸ਼ ਦੀ ਸੂਚਨਾ ਈ-ਕੋਟਸ ਦੀ ਵੈੱਬਸਾਈਟ ‘ਤੇ ਤਰੁੰਤ ਅਪਲੋਡ ਵੀ ਕਰਨਗੇ ਤਾਂ ਕਿ ਲੋਕ ਅਤੇ ਵਕੀਲਾਂ ਨੂੰ ਉਨ੍ਹਾਂ ਦੇ ਮਾਮਲਿਆਂ ਦੀ ਜਾਣਕਾਰੀ ਮਿਲਦੀ ਰਹੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ ਕੋਰੋਨਾ ਪੀੜਤਾਂ 12 ਮਰੀਜ਼ਾਂ ਨੇ ਦਮ ਤੋੜਿਆ ਸੀ ਜਦਕਿ 237 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਜਿਨ੍ਹਾਂ ‘ਚ 199 ਜ਼ਿਲ੍ਹੇ ਦੇ ਅਤੇ ਬਾਕੀ 38 ਹੋਰ ਜ਼ਿਲ੍ਹਿਆਂ ਤੋਂ ਹਨ।ਮਹਾਨਗਰ ‘ਚ ਹੁਣ ਤੱਕ 7288 ਕੋਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 271 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਮੁਤਾਬਕ ਹੁਣ ਤੱਕ 92166 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 81543 ਵਿਅਕਤੀਆਂ ਦੇ ਟੈਸਟ ਨੈਗੇਟਿਵ ਆ ਚੁੱਕੇ ਹਨ।