hospital declared living woman dead: ਸਾਡਾ ਸਮਾਜ ਡਾਕਟਰਾਂ ਨੂੰ ਰੱਬ ਦਾ ਦੂਜੇ ਰੂਪ ਦਾ ਦਰਜਾ ਦਿੰਦਾ ਹੈ, ਕਿਉਂਕਿ ਇਨ੍ਹਾਂ ਡਾਕਟਰਾਂ ਦੇ ਕਾਰਨ ਮੌਤ ਦੇ ਮੂੰਹ ‘ਚ ਪਏ ਲੋਕਾਂ ਦੀ ਜਾਨ ਬਚ ਜਾਂਦੀ ਹੈ ਪਰ ਕਈ ਥਾਵਾਂ ‘ਤੇ ਇਨ੍ਹਾਂ ਡਾਕਟਰਾਂ ਦੇ ਨਾਂ ਤੇ ਕੁਝ ਅਜਿਹੇ ਲੋਕ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਮਾੜੇ ਕਾਰਨਾਮੇ ਕਾਰਨ ਸਮਾਜ ਲਈ ਧੱਬਾ ਬਣ ਜਾਂਦੇ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਪ੍ਰਾਈਵੇਟ ਹਸਪਤਾਲ ‘ਚ ਜਿਊਂਦੀ ਔਰਤ ਨੂੰ ਮ੍ਰਿਤਕ ਦੱਸਿਆ ਗਿਆ। ਇਸ ਸਬੰਧੀ ਜਦੋਂ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਹ ਦੇਰ ਰਾਤ 1.30 ਵਜੇ ਹਸਪਤਾਲ ਪਹੁੰਚਾਇਆ ਪਰ ਬਾਅਦ ‘ਚ ਪਤਾ ਲੱਗਿਆ ਕਿ ਮ੍ਰਿਤਕ ਦੱਸੀ ਔਰਤ ਦੀ ਹਾਲਤ ਠੀਕ-ਠਾਕ ਹੈ।
ਹੁਸ਼ਿਆਰਪੁਰ ਦੇ ਆਈ.ਵੀ.ਵਾਈ ਹਸਪਤਾਲ ‘ਚ ਭਰਤੀ ਔਰਤ ਨਾਲ ਜਦੋਂ ਗੱਲ ਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਦੇਰ ਰਾਤ ਉਸ ਨੂੰ ਬਿਨਾਂ ਚੈਕਅਪ ਕੀਤੀਆਂ ਹੀ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ, ਜਿਸ ਕਾਰਨ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਅੱਧੀ ਰਾਤ ਖੱਜਲ-ਖੁਆਰ ਹੋ ਕੇ ਹਸਪਤਾਲ ਪਹੁੰਚਿਆ ਪਰ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਸ਼ਾਮ ਨੂੰ ਪਰਿਵਾਰਿਕ ਮੈਂਬਰ ਜਦੋਂ ਹਸਪਤਾਲ ਤੋਂ ਘਰ ਗਏ ਸੀ ਤਾਂ ਉਸ ਸਮੇਂ ਪੀੜਤ ਔਰਤ ਦੀ ਹਾਲਤ ਸਥਿਰ ਸੀ ਪਰ ਅਚਾਨਕ ਇੰਝ ਹੋਣ ‘ਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਸਪਤਾਲ ਸਟਾਫ ਵੱਲੋਂ ਕੰਮ ‘ਚ ਲਾਪਰਵਾਹੀ ਵਰਤੀ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰਿਕ ਮੈਬਰਾਂ ਨੇ ਹਸਪਤਾਲ ਵੱਲੋਂ ਕੰਮ ‘ਚ ਵਰਤੀ ਜਾ ਰਹੀ ਲਾਪਰਵਾਹੀ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।