Police gang cheated doubling money : ਲੁਧਿਆਣਾ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 1 ਦੋਸ਼ੀ ਨੂੰ ਕਾਬੂ ਕੀਤਾ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਮੋਟੀ ਰਕਮ ਹੜੱਪ ਲੈਂਦਾ ਸੀ। ਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ।
ਇਸ ਮਾਮਲੇ ਸਬੰਧੀ ਡੀ.ਸੀ.ਪੀ ਭਾਗੀਰਥ ਮੀਨਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਇਸ ਗਿਰੋਹ ਦੇ ਮੈਂਬਰ ਲੋਕਾਂ ਨੂੰ ਕਿਸੇ ਕੰਮ ‘ਚ ਪੈਸੇ ਇਨਵੈਸਟ ਕਰਨ ਲਈ ਕਹਿੰਦੇ ਅਤੇ ਜਲਦੀ ਹੀ ਪੈਸੇ ਦੁੱਗਣੇ ਕਰਕੇ ਮੋੜਨ ਦਾ ਝਾਂਸਾ ਦਿੰਦੇ ਸਨ। ਇਸੇ ਤਰ੍ਹਾਂ ਦਾ ਝਾਂਸਾ ਉਨ੍ਹਾਂ ਵਲੋਂ ਕਰਿਆਨੇ ਦੀ ਦੁਕਾਨ ਕਰਨ ਵਾਲੇ ਜੋਗਿੰਦਰ ਸਿੰਘ ਨੂੰ ਦਿੱਤਾ ਅਤੇ ਅਲੱਗ ਅਲੱਗ ਤਰੀਖਾਂ ‘ਚ 31 ਲੱਖ 50 ਹਜਾਰ ਰੁਪਏ ਠੱਗ ਲਏ। ਡੀ.ਸੀ.ਪੀ ਮੀਨਾ ਨੇ ਕਿਹਾ ਜੋਗਿੰਦਰ ਸਿੰਘ ਦੇ ਬੇਟੇ ਮਨਪ੍ਰੀਤ ਦੇ ਬਿਆਨਾਂ ‘ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਸ਼ਾਮ ਲਾਲ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3 ਲੱਖ 67 ਹਜਾਰ ਦੀ ਨਗਦੀ ਬਰਾਮਦ ਕਰ ਲਈ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।