ludhiana rta office closed: ਲੁਧਿਆਣਾ ‘ਚ ਹੁਣ ਕੋਰੋਨਾ ਦਾ ਸਾਇਆ ਆਰ.ਟੀ.ਏ ਦਫਤਰ ‘ਤੇ ਛਾਇਆ ਨਜ਼ਰ ਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਆਰ.ਟੀ.ਏ ਦਫਤਰ ਪਬਲਿਕ ਡੀਲਿੰਗ ਲਈ ਬੰਦ ਕਰਵਾ ਦਿੱਤਾ ਗਿਆ ਹੈ। ਅੱਜ ਭਾਵ ਸ਼ੁੱਕਰਵਾਰ ਇਕ ਵਾਰ ਫਿਰ ਤੋਂ ਆਰ.ਟੀ.ਏ ਦਫਤਰ ‘ਤੇ ਤਾਲਾ ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਆਰ.ਟੀ.ਏ ਦਫਤਰ ਦੇ 3 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ, ਜਿਸ ਦੇ ਚੱਲਦਿਆਂ ਸ਼ੁੱਕਰਵਾਰ ਸਵੇਰਸਾਰ ਆਰ.ਟੀ.ਏ ਦਫਤਰ ਨੂੰ ਬੰਦ ਕਰ ਨੋਟਿਸ ਚਿਪਕਾ ਦਿੱਤਾ ਗਿਆ ਅਤੇ ਹੁਣ ਅਗਲੇ ਆਦੇਸ਼ ਤੱਕ ਆਰ.ਟੀ.ਏ ਦਫਤਰ ਬੰਦ ਰਹੇਗਾ।
ਦੱਸਣਯੋਗ ਹੈ ਕਿ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਅਲਰਟ ਵਧਾ ਦਿੱਤਾ ਗਿਆ ਹੈ। ਬੀਤੇ ਦਿਨ ਭਾਵ ਬੁੱਧਵਾਰ ਨੂੰ ਨਗਰ ਨਿਗਮ ਨੇ ਰੱਸੀ ਲਗਾ ਕੇ ਦਫਤਰ ‘ਚ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਲੋਕਾਂ ਨੂੰ ਹੁਣ ਸਿਰਫ ਸੁਵਿਧਾ ਸੈਂਟਰ ‘ਚ ਜਾਣ ਦੀ ਆਗਿਆ ਹੋਵੇਗੀ। ਗੇਟ ‘ਤੇ ਆਉਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਬਿਨਾਂ ਮਾਸਕ ਤੋਂ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਰਫਿਊ ਦੌਰਾਨ ਆਰ.ਟੀ.ਏ ਦਫਤਰ ਲੰਬੇ ਸਮੇਂ ਤੱਕ ਬੰਦ ਰਿਹਾ ਸੀ। ਇਸ ਤੋਂ ਬਾਅਦ ਏ.ਡੀ.ਸੀ. ਜਨਰਲ ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ ਤਾਂ ਦਮਨਜੀਤ ਸਿੰਘ ਮਾਨ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਸੀ, ਜਿਸ ਦੇ ਚੱਲਦਿਆਂ ਦਫਤਰ ਦਾ ਕੰਮ ਲੰਬੇ ਸਮੇਂ ਤੱਕ ਬੰਦ ਰਿਹਾ। ਹੁਣ ਫਿਰ ਤੋਂ ਦਫਤਰ ਬੰਦ ਹੋਣ ਕਾਰਨ ਪਹਿਲਾਂ ਤੋਂ ਪੈਡਿੰਗ ਚੱਲ ਰਹੇ ਕੰਮਾਂ ਦੀ ਲੰਬੀ ਲਿਸਟ ਹੋ ਜਾਵੇਗੀ।