ludhiana parents protest school: ਸੂਬੇ ‘ਚ ਨਿੱਜੀ ਸਕੂਲ ਫੀਸ ਦਾ ਮਾਮਲਾ ਦਿਨੋ ਦਿਨ ਭੱਖਦਾ ਹੀ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਈ ਥਾਵਾਂ ‘ਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅੱਜ ਸਿਵਲ ਸਿਟੀ ਸਥਿਤ ਗ੍ਰੀਨ ਲੈਂਡ ਸਕੂਲ ਖਿਲਾਫ ਮਾਪਿਆਂ ‘ਨੋ ਸਕੂਲ, ਨੋ ਫੀਸ’ ਦੇ ਬੈਨਰ ਫੜ੍ਹ ਧਰਨਾ ਪ੍ਰਦਰਸ਼ਨ ਕੀਤਾ। ਇਸ ਤਹਿਤ ਅੱਜ ਦੁਪਹਿਰੇ 12 ਵਜੇ ਮਾਪੇ ਸਕੂਲ ਦੇ ਬਾਹਰ ਇਕੱਠੇ ਹੋਏ ਤੇ ਪ੍ਰਿੰਸੀਪਲ ਨੂੰ ਮਿਲਣਾ ਚਾਹਿਆ ਪਰ ਪ੍ਰਿੰਸੀਪਲ ਕਿਸੇ ਨੂੰ ਨਹੀਂ ਮਿਲੇ।ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਪਿਆਂ ਨੂੰ ਇੱਕਠੇ ਨਾ ਹੋਣ ਦੀ ਅਪੀਲ ਕੀਤੀ ਪਰ ਮਾਪਿਆਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਸਕੂਲ ਬੰਦ ਹਨ ਤਾਂ ਮਹੀਨਾਵਰ ਫੀਸ ਦੇ ਨਾਲ ਨਾਲ ਸਾਲਾਨਾ ਖਰਚੇ ਤੇ ਟਰਾਂਸਪੋਰਤੇਸ਼ਨ ਖਰਚੇ ਕਿਸ ਗੱਲ ‘ਤੇ ਦਿੱਤੇ ਜਾਣ। ਪਿਛਲੇ ਇਕ ਮਹੀਨੇ ਤੋਂ ਸਕੂਲ ਨੇ ਆਨਲਾਈਨ ਪੜ੍ਹਾਈ ਬੰਦ ਕੀਤੀ ਹੋਈ ਹੈ ਪਰ ਦੋ ਦਿਨ ਪਹਿਲਾਂ ਦੁਬਾਰਾ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਹੈ। ਹੁਣ ਦੁਬਾਰਾ ਆਨਲਾਈਨ ਪੜ੍ਹਾਈ ਅਤੇ ਹੋਮਵਰਕ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਨੇ ਸਕੂਲ ਫੀਸ ਜਮ੍ਹਾਂ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਲੋਕਾਂ ਦਾ ਪਹਿਲਾਂ ਹੀ ਕੰਮ-ਕਾਜ਼ ਠੱਪ ਹੈ ਤਾਂ ਇਸ ਦੌਰਾਨ ਫੀਸ ਦੇ ਨਾਲ ਸਾਲਾਨਾ ਖਰਚਿਆਂ ਦੇ ਨਾਲ ਟਰਾਂਸਪੋਰਟੇਸ਼ਨ ਖਰਚੇ ਕਿਵੇ ਦਿੱਤੇ ਜਾਣ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਫੀਸ ਜਮ੍ਹਾਂ ਨਾ ਕਰਵਾਉਣ ਵਾਲੇ ਬੱਚਿਆਂ ਨੂੰ ਸਕੂਲ ਪਿਛਲੀ ਕਲਾਸ ਦਾ ਨਤੀਜੇ ਵੀ ਦੱਸ ਰਹੇ ਹਨ।