son mother entering house: ਇਸ ਦੁਨੀਆ ‘ਚ ਸਭ ਤੋਂ ਉੱਚਾ ਰੁਤਬਾ ਮਾਂ ਦਾ ਮੰਨਿਆ ਜਾਂਦਾ ਹੈ ਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਇਸੇ ਕਾਰਨ ਮਾਂ-ਬੱਚੇ ਦਾ ਰਿਸ਼ਤਾ ਦੁਨੀਆ ‘ਚ ਸਭ ਤੋਂ ਪਵਿੱਤਰ ਤੇ ਮਜ਼ਬੂਤ ਮੰਨਿਆ ਜਾਂਦਾ ਹੈ, ਜੋ ਖੁਦ ਦੁੱਖ ਝੱਲ ਆਪਣੇ ਬੱਚੇ ਨੂੰ ਹਰ ਸੁੱਖ ਦਿੰਦੀ ਹੈ ਪਰ ਜਦੋਂ ਉਹੀ ਬੱਚਾ ਆਪਣੇ ਮਾਂ ਦੇ ਬੁਢਾਪੇ ਦਾ ਸਹਾਰਾ ਬਣਨ ਦੀ ਬਜਾਏ ਘਰ ਦੇ ਬਾਹਰ ਦਾ ਰਸਤਾ ਦਿਖਾਉਂਦਾ ਹੈ ਤਾਂ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਅਜਿਹਾ ਹੀ ਮਾਮਲਾ ਹੁਣ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਮਾਂ ਨੇ ਪੁੱਤਰਾਂ ਦੇ ਕਹਿਣ ਤੇ ਪਹਿਲਾ ਆਪਣਾ ਮਕਾਨ ਵੇਚ ਦਿੱਤਾ ਸਾਰੇ ਪੈਸੇ ਆਪਣੇ ਪੁੱਤਰਾਂ ਨੂੰ ਵੰਡ ਦਿੱਤੇ ਪਰ ਜਦੋਂ ਮਾਂ ਦੇ ਰਹਿਣ ਦੀ ਗੱਲ ਹੋਈ ਤਾਂ ਦੋਵਾਂ ਪੁੱਤਰਾਂ ਨੇ ਮਾਂ ਨੂੰ ਘਰ ਦੀ ਦਹਿਲੀਜ ਦੇ ਅੰਦਰ ਪੈਰ ਵੀ ਨਹੀਂ ਰੱਖਣ ਦਿੱਤਾ। ਦੱਸ ਦੇਈਏ ਕਿ ਇਹ ਮਾਮਲਾ ਇੱਥੋ ਦੇ ਪ੍ਰਤਾਪ ਕਾਲੋਨੀ ਜਮਾਲਪੁਰ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਬੀਤੇ ਦਿਨ ਭਾਵ ਵੀਰਵਾਰ ਨੂੰ ਦੁਪਹਿਰ 3 ਵਜੇ ਬਜ਼ੁਰਗ ਮਾਂ ਆਪਣੇ ਪੁੱਤਰਾਂ ਦੇ ਘਰ ਦੇ ਬਾਹਰ ਪਹੁੰਚੀ ਪਰ ਦੋਵਾਂ ਪੁੱਤਰਾਂ ਨੇ ਆਪਣੇ ਘਰ ਦੇ ਅੰਦਰ ਦਾਖਲ ਤੱਕ ਨਹੀਂ ਹੋਣ ਦਿੱਤਾ, ਜਿਸ ਤੋਂ ਬਾਅਦ ਇੱਥੇ ਮੁੰਡੀਆ ਪੁਲਿਸ ਚੌਕੀ ਪਹੁੰਚੀ।
ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਰੋਹਤਕ (ਹਰਿਆਣਾ) ‘ਚ ਰਹਿੰਦੀ ਸੀ। ਇਸ ਦੇ 2 ਪੁੱਤਰ ਅਤੇ 1 ਧੀ ਹੈ। 3 ਸਾਲ ਪਹਿਲਾ ਉਸ ਦੇ ਪੁੱਤਰਾਂ ਨੇ ਉਸ ਦਾ ਘਰ ਵਿਕਾ ਦਿੱਤਾ ਪਰ ਜਦੋਂ ਉਹ ਲੁਧਿਆਣਾ ‘ਚ ਪੁੱਤਰਾਂ ਦੇ ਕੋਲ ਰਹਿਣ ਆਈ ਤਾਂ ਉਨ੍ਹਾਂ ਨੇ ਘਰ ‘ਚ ਦਾਖਲ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਧੀ ਦੇ ਕੋਲ ਰਹਿਣ ਲੱਗੀ ਪਰ ਹੁਣ ਦੁਬਾਰਾ ਫਿਰ ਆਪਣੇ ਪੁੱਤਰਾਂ ਕੋਲ ਰਹਿਣ ਲਈ ਵਾਪਿਸ ਆਈ ਪਰ ਹੁਣ ਉਸ ਨੂੰ ਘਰ ‘ਚ ਦਾਖਲ ਨਹੀਂ ਹੋਣ ਦਿੱਤਾ। ਬਜ਼ੁਰਗ ਮਾਂ ਨੇ ਦੋਸ਼ ਲਾਇਆ ਹੈ ਕਿ ਪੁੱਤਰਾਂ ਨੇ ਪਹਿਲਾਂ ਧੋਖੇ ਨਾਲ ਉਸ ਦਾ ਮਕਾਨ ਵਿਕਾਇਆ ਅਤੇ ਹੁਣ ਘਰ ‘ਚ ਦਾਖਲ ਨਹੀਂ ਹੋਣ ਦੇ ਰਹੇ ਹਨ।
ਇਸ ਸਬੰਧੀ ਬਜ਼ੁਰਗ ਮਹਿਲਾ ਦੇ ਪੁੱਤਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਦੇ ਕੋਲ ਰਹਿੰਦਾ ਹੈ। ਇਸ ਕਾਰਨ ਉਹ ਉਸ ਨੂੰ ਨਾਲ ਨਹੀਂ ਰੱਖ ਸਕਦਾ ਹੈ। ਇਸ ਦੇ ਨਾਲ ਦੂਜੇ ਪੁੱਤਰ ਨੇ ਵੀ ਮਾਂ ਨੂੰ ਘਰ ‘ਚ ਰੱਖਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਮੁੰਡੀਆ ਪੁਲਿਸ ਚੌਕੀ ਦੇ ਮੁਖੀ ਹਰਭਜਨ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਸਬੰਧੀ ਪੁੱਛਗਿੱਛ ਜਾਰੀ ਹੈ ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।