baljinder jindu case hearing:ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਹਿੰਦੂ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਭਾਸ਼ਾ ਦਾ ਵਰਤੋਂ ਕਰਨ ਦੇ ਅਪਰਾਧਿਕ ਮਾਮਲੇ ‘ਚ ਨਾਮਜਦ ਬਲਜਿੰਦਰ ਸਿੰਘ ਜਿੰਦੂ ਖਿਲਾਫ ਅਦਾਲਤ ‘ਚ ਅੱਜ ਭਾਵ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ਟਲ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਭਾਵ ਮੰਗਲਵਾਰ ਹੋਣੀ ਹੈ।ਦੱਸ ਦੇਈਏ ਕਿ ਬੀਤੇ ਦਿਨੀ ਬਲਜਿੰਦਰ ਸਿੰਘ ਜਿੰਦੂ ਨੇ ਹਿੰਦੂ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਭਾਸ਼ਾ ਵਰਤੀ ਸੀ, ਜਿਸ ਨੂੰ ਲੈ ਕੇ ਹਿੰਦੂ ਆਗੂ ਕਾਫੀ ਭੜਕ ਗਏ ਸੀ ਅਤੇ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ।
ਦਰਅਸਲ ਹਿੰਦੂ ਆਗੂਆਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਬਲਜਿੰਦਰ ਜਿੰਦੂ ਕੋਰਟ ‘ਚ ਆਪਣੀ ਜ਼ਮਾਨਤ ਪਟੀਸ਼ਨ ਲੱਗਾ ਸਕਦਾ ਹੈ, ਜਿਸ ਦਾ ਵਿਰੋਧ ਕਰਨ ਲਈ ਸ਼ਿਵਸੈਨਾ ਪੰਜਾਬ ਦੇ ਆਗੂ ਰਾਜੀਵ ਟੰਡਨ ਤੇ ਸੰਜੀਵ ਥਾਪਰ ਦੀ ਅਗਵਾਈ ‘ਚ ਸ਼ਿਵ ਸੈਨਿਕ ਅਦਾਲਤ ਪਹੁੰਚੇ ਸਨ ਪਰ ਅਦਾਲਤ ਵੱਲੋਂ ਸੁਣਵਾਈ ਮੰਗਲਵਾਰ ਤਕ ਟਾਲ ਦਿੱਤੀ ਗਈ ਹੈ। ਸ਼ਿਵਸੈਨਾ ਰਾਜੀਵ ਟੰਡਨ ਦਾ ਕਹਿਣਾ ਹੈ ਕਿ ਪੁਲਿਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਤੇ ਰਿਮਾਂਡ ‘ਤੇ ਲੈ ਕੇ ਉਸ ਕੋਲੋਂ ਪੁੱਛਗਿੱਛ ਕਰਨੀ ਚਾਹੀਦੀ, ਨਹੀਂ ਤਾਂ ਉਹ ਲੋਕ ਸੜਕਾਂ ‘ਤੇ ਪ੍ਰਦਰਸ਼ਨ ਕਰਨਗੇ। ਸੰਜੀਵ ਥਾਪਰ ਨੇ ਐਲਾਨ ਕੀਤਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਬਲਜਿੰਦਰ ਸਿੰਘ ਜਿੰਦੂ ਖ਼ਿਲਾਫ਼ ਅਦਾਲਤ ‘ਚ ਹਰ ਤਰ੍ਹਾਂ ਦੀ ਲੜਾਈ ਲੜਨਗੇ।