maid robbery businessman house: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਫਿਰ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਸਥਿਤ ਸੈਕਟਰ-39 ‘ਚ ਰਹਿੰਦੇ ਕੱਪੜਾ ਵਪਾਰੀ ਦੇ ਘਰ ਤੋਂ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਰੱਖੀ ਨੌਕਰਰਾਣੀ ਨੇ ਅਜਿਹਾ ਕੰਮ ਕੀਤਾ ਜਿਸ ਨੂੰ ਦੇਖ ਪਰਿਵਾਰਿਕ ਮੈਂਬਰ ਹੱਕੇਬੱਕੇ ਰਹਿ ਗਏ। ਦੱਸ ਦੇਈਏ ਕਿ ਨੌਕਰਰਾਣੀ ਨੇ ਪਰਿਵਾਰ ਨੂੰ ਖਾਣੇ ‘ਚ ਜ਼ਹਿਰੀਲੀ ਚੀਜ਼ ਖੁਆ ਕੇ ਘਰ ‘ਚ ਪਏ 600 ਗ੍ਰਾਮ ਸੋਨੇ ਦੇ ਗਹਿਣੇ, 1.70 ਲੱਖ ਰੁਪਏ ਦੀ ਨਗਦੀ, ਆਰਟੀਫਿਸ਼ੀਅਲ ਗਹਿਣੇ ਅਤੇ ਆਈਫੋਨ ਲੈ ਕੇ ਫਰਾਰ ਹੋ ਗਈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਪਰਿਵਾਰ ਦਾ ਇਕ ਮੈਂਬਰ ਦੇਰ ਰਾਤ ਬਾਹਰੋਂ ਘਰ ਪਹੁੰਚਿਆ। ਉਸ ਨੇ ਤਰੁੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਖੰਗਾਲੀ ਪਰ ਉਹ ਖਰਾਬ ਮਿਲੇ।
ਜਾਣੋ ਪੂਰਾ ਮਾਮਲਾ- ਕੱਪੜਾ ਵਪਾਰੀ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਨੌਕਰਰਾਣੀ ਪਿੰਡ ਚਲੀ ਗਈ ਸੀ । ਇਸ ਤੋਂ ਬਾਅਦ ਇਹ ਨਵੀਂ ਨੌਕਰਰਾਣੀ 3 ਦਿਨ ਪਹਿਲਾਂ ਹੀ ਰੱਖੀ। ਸ਼ਨੀਵਾਰ ਨੂੰ ਨੌਕਰਰਾਣੀ ਕੰਮ ਕਰਨ ਲਈ ਆਈ। ਉਸ ਨੇ ਪਹਿਲੇ ਹੀ ਦਿਨ ਉਸ ਤੋਂ ਸਨਾਖਤੀ ਕਾਰਡ ਮੰਗਿਆ ਤਾਂ ਉਸ ਨੇ ਸੋਮਵਾਰ ਤੱਕ ਦੇਣ ਦੀ ਗੱਲ ਕੀਤੀ। ਸੋਮਵਾਰ ਸਵੇਰਸਾਰ ਉਨ੍ਹਾਂ ਨੇ ਫੈਕਟਰੀ ਜਾਣ ਤੋਂ ਪਹਿਲਾਂ ਦੋਬਾਰਾ ਉਸ ਤੋਂ ਸ਼ਨਾਖਤੀ ਕਾਰਡ ਮੰਗਿਆ ਤਾਂ ਉਸ ਨੇ ਦੱਸਿਆ ਕਿ ਕੁਝ ਸਮੇਂ ਤੱਕ ਉਸ਼ ਦਾ ਭਰਾ ਸ਼ਨਾਖਤੀ ਕਾਰਡ ਲੈ ਕੇ ਆਵੇਗਾ। ਇਸ ਤੋਂ ਬਾਅਦ ਵਪਾਰੀ ਨੇ ਉਸ ਤੋਂ 2 ਰਿਸ਼ਤੇਦਾਰਾਂ ਦੇ ਨੰਬਰ ਲਏ, ਜਿਨ੍ਹਾਂ ਦੀ ਪੜਤਾਲ ਕਰਨ ‘ਤੇ ਇਕ ਤਾਮਿਲਨਾਡੂ ਦਾ ਅਤੇ ਦੂਜਾ ਨੰਬਰ ਬੰਦ ਮਿਲਿਆ। ਇਸ ਗੱਲ ‘ਤੇ ਵਪਾਰੀ ਨੇ ਚਿੰਤਾ ਜ਼ਾਹਿਰ ਕਰਦਿਆਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਘਰ ਪਹੁੰਚਿਆ ਤਾਂ ਖਾਣਾ ਬਣਿਆ ਹੋਇਆ ਸੀ। ਵਪਾਰੀ ਸਮੇਤ ਸਾਰੇ ਪਰਿਵਾਰ ਨੇ ਖਾਣਾ ਖਾ ਲਿਆ ਅਤੇ ਇਸ ਤੋਂ ਬਾਅਦ ਨੌਕਰਰਾਣੀ ਚਾਹ ਬਣਾ ਕੇ ਲੈ ਆਈ, ਜਿਸਨੂੰ ਪੀਣ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਨੌਕਰਰਾਣੀ ਨੇ ਘਰ ‘ਚ ਹੂੰਝਾ ਫੇਰ ਫਰਾਰ ਹੋ ਗਈ। ਜਿੰਨੇ ਸਮੇਂ ਤੱਕ ਵਪਾਰੀ ਦੀ ਵੱਡਾ ਬੇਟਾ ਘਰ ਪਹੁੰਚਿਆ ਤਾਂ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਬੇਹੋਸ਼ ਦੇਖ ਕੇ ਉਸ ਨੇ ਤਰੁੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਾਅਦ ਉਸ ਨੇ ਘਰ ‘ਚ ਚੋਰੀ ਹੋਈ ਸਾਮਾਨ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਸ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।