wine sale late night Strict order: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਦੇਰ ਰਾਤ ਤੱਕ ਸ਼ਰਾਬ ਵੇਚਣ ਵਾਲਿਆਂ ਖਿਲਾਫ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਰਵੱਈਆ ਅਪਣਾਇਆ ਗਿਆ ਹੈ। ਪੁਲਿਸ ਕਮਿਸ਼ਨਰ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਜੇਕਰ ਰਾਤ ਨੂੰ ਤੈਅ ਕੀਤੇ ਸਮੇਂ ਤੋਂ ਬਾਅਦ ਵੀ ਸ਼ਰਾਬ ਵਿਕਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਸ ਇਲਾਕੇ ਦੇ ਪੀ.ਸੀ.ਆਰ ਬੀਟ ਮੁਖੀ ਅਤੇ ਥਾਣਾ ਮੁਖੀ ਦੀ ਹੋਵੇਗੀ। ਹੁਣ ਪੁਲਿਸ ਅਧਿਕਾਰੀ ਰਾਤ ਦੇ ਸਮੇਂ ਠੇਕੇ ‘ਤੇ ਵੀ ਚੈਕਿੰਗ ਕਰਕੇ ਉਸ ਦੀ ਫੋਚੋ ਖਿੱਚ ਕੇ ਪੁਲਿਸ ਕਮਿਸ਼ਨਰ ਨੂੰ ਭੇਜ ਰਹੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਰ ਰਾਤ ਤੱਕ ਸ਼ਰਾਬ ਦੇ ਠੇਕਾ ਖੋਲ੍ਹਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਪੁਲਿਸ ਨੇ ਬੀਤੀ ਰਾਤ ਠੇਕੇ ਤੋਂ ਸ਼ਰਾਬ ਵੇਚਣ ‘ਤੇ ਕਾਰਵਾਈ ਕੀਤੀ ਹੈ। ਥਾਣਾ ਬਸਤੀ ਜੋਧੇਵਾਲ ਦੇ ਏ.ਐੱਸ.ਆਈ ਵਿਜੇ ਕੁਮਾਰ ਨੇ ਫਾਂਬੜਾ ਰੋਡ ‘ਤੇ ਦੇਰ ਰਾਤ ਸ਼ਰਾਬ ਦਾ ਠੇਕਾ ਖੋਲਣ ‘ਤੇ ਮਾਲਕ ਰਵੀ ਕੁਮਾਰ ਖਿਲਾਫ ਕਾਰਵਾਈ ਕੀਤੀ ਹੈ।
ਦੱਸਣਯੋਗ ਹੈ ਕਿ ਸ਼ਹਿਰ ‘ਚ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਸਮਾਂ 8 ਵਜੇ ਤੱਕ ਦਾ ਹੈ ਪਰ ਇਸ ਤੋਂ ਬਾਅਦ ਤੱਕ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿੰਦੇ ਹਨ ਅਤੇ ਚੋਰੀ ਦੀ ਸ਼ਰਾਬ ਵੇਚੀ ਜਾ ਰਹੀ ਹੈ। ਪਹਿਲਾਂ ਪੀ.ਸੀ.ਆਰ ਮੁਲਾਜ਼ਮ ਰਾਤ ਦੇ ਸਮੇਂ ਸ਼ਹਿਰ ਦੇ ਸ਼ੋਰੂਮ, ਜਿਊਲਰਜ਼ ਦੀਆਂ ਦੁਕਾਨਾਂ ਨੂੰ ਰੋਜ਼ਾਨਾ 2-3 ਵਾਰ ਚੈੱਕ ਕਰਦੇ ਸੀ ਪਰ ਹੁਣ ਸ਼ਰਾਬ ਦੇ ਠੇਕੇ ਵੀ ਪੀ.ਸੀ.ਆਰ ਦੇ ਮੁਲਾਜ਼ਮ ਚੈੱਕ ਕਰਨਗੇ।