victims big cases police stations: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਕਾਲ ਦੌਰਾਨ ਥਾਣਿਆਂ ‘ਚ ਪੈਡਿੰਗ ਮਾਮਲਿਆਂ ਦੀ ਗਿਣਤੀ ਵੱਧ ਗਈ ਸੀ, ਜਿਸ ਨੂੰ ਨਿਪਟਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਲਈ ਅਹਿਮ ਕਦਮ ਚੁੱਕਦੇ ਹੋਏ ਪੁਲਿਸ ਵੱਲੋਂ ਹੁਣ ਸਿਰਫ ਵੱਡੇ ਮਾਮਲਿਆਂ ਦੇ ਪੀੜਤਾਂ ਨੂੰ ਥਾਣੇ ਬੁਲਾਇਆ ਜਾਵੇਗਾ। ਇਸ ਉਪਰਾਲੇ ਨੂੰ ਪੂਰੀ ਸੁਰੱਖਿਆ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ‘ਚ ਮੁਲਾਜ਼ਮ ਆਪਣੇ ਨਾਲ ਥਾਣੇ ਆਉਣ ਵਾਲੇ ਲੋਕਾਂ ਦਾ ਵੀ ਧਿਆਨ ਰੱਖੇਗੀ। ਵਿਭਾਗੀ ਮਾਹਰਾਂ ਮੁਤਾਬਕ ਪੁਲਿਸ ਦੇ ਸਾਰੇ ਵਿਭਾਗਾਂ ਅਤੇ ਥਾਣਿਆਂ ‘ਚ ਲਗਭਗ 3000 ਨਵੀਆਂ-ਪੁਰਾਣੀਆਂ ਸ਼ਿਕਾਇਤਾਂ ਪੈਡਿੰਗ ਹਨ, ਜਿਸ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਨੇ ਹੁਣ ਇਹ ਕਦਮ ਚੁੱਕਿਆ ਹੈ।
ਵੱਡੇ ਮਾਮਲਿਆਂ ‘ਚ ਲੋਕਾਂ ਨੂੰ ਡੀਲ ਕਰਨ ਦੇ ਲਈ ਥਾਣਿਆਂ ‘ਚ ਮੁਲਾਜ਼ਮਾਂ ਦੇ ਬੈਠਣ ਵਾਲੇ ਏਰੀਏ ਨੂੰ ਪਲਾਸਟਿਕ ਸ਼ੀਟ ਨਾਲ ਕਵਰ ਕੀਤਾ ਜਾਵੇਗਾ ਅਤੇ ਸਾਰਿਆ ਲਈ ਫੇਸ ਸ਼ੀਲਡ ਪਹਿਨਣਾ ਜਰੂਰੀ ਹੋਵੇਗੀ। ਸ਼ਿਕਾਇਤਕਰਤਾ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵੀ ਫੇਸ ਸ਼ੀਲਡ ਪਹਿਨਾਈ ਜਾਵੇਗੀ ਤਾਂ ਕਿ ਵਾਇਰਸ ਨਾ ਫੈਲ ਸਕੇ। ਸ਼ਿਕਾਇਤ ਦੀ ਸੁਣਵਾਈ ਦੌਰਾਨ 2 ਜ਼ਿਆਦਾ ਲੋਕ ਉੱਥੇ ਨਹੀਂ ਦਾਖਲ ਹੋਣਗੇ।