Ludhiana sho old woman: ਲੁਧਿਆਣਾ (ਤਰਸੇਮ ਭਾਰਦਵਾਜ)-ਹੁਣ ਲੁਧਿਆਣਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਮਾਂ ਨੂੰ ਉਸ ਦੇ 3 ਪੁੱਤਰਾਂ ਨੇ ਘਰੋ ਕੱਢ ਦਿੱਤਾ। ਇੰਨਾ ਹੀ ਨਹੀਂ ਪੁੱਤਰਾਂ ਵੱਲੋਂ ਬਜ਼ੁਰਗ ਮਾਂ ਦੇ ਘਰ ‘ਤੇ ਵੀ ਕਬਜ਼ਾ ਕਰ ਲਿਆ ਗਿਆ। ਜਦੋਂ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਤੁਰੰਤ ਐਕਸ਼ਨ ਲੈਂਦਿਆਂ ਮਾਂ ਨੂੰ ਉਸਦਾ ਬਣਦਾ ਹੱਕ ਦਿਵਾਇਆ।
ਬਜ਼ੁਰਗ ਮਾਂ ਪਠਾਣੀ ਦੇਵੀ ਨੇ ਦੱਸਿਆ ਕਿ ਉਸਦੇ 3 ਪੁੱਤਰ ਹਨ ਅਤੇ ਉਸ ਕੋਲ ਜਿਹੜੀ ਜਾਇਦਾਦ ਸੀ ਉਸ ਨੇ 4 ਹਿੱਸਿਆਂ ‘ਚ ਵੰਡ ਕੇ ਇਕ ਹਿੱਸਾ ਆਪ ਰੱਖ ਲਿਆ ਅਤੇ ਬਾਕੀ ਆਪਣੇ ਪੁੱਤਰਾਂ ਨੂੰ ਦੇ ਦਿੱਤਾ ਸੀ ਪਰ ਉਸ ਦੇ ਇਕ ਪੁੱਤਰ ਨੇ ਆਪਣੀ ਮਾਂ ਦਾ ਜਿਹੜਾ ਛੋਟਾ ਜਿਹਾ ਮਕਾਨ ਉਸਨੇ ਕੋਲ ਸੀ, ਉਸ ‘ਤੇ ਵੀ ਕਬਜ਼ਾ ਕਰਨ ਦੀ ਨੀਅਤ ਨਾਲ ਤਾਲਾ ਲਾ ਦਿੱਤਾ। ਪੁੱਤਰ ਨੇ ਬਜ਼ੁਰਗ ਮਾਂ ਨੂੰ ਹੀ ਘਰੋਂ ਬਾਹਰ ਕੱਢ ਕੇ ਕਬਜ਼ਾ ਕਰ ਲਿਆ ਤੇ ਉਹ ਬੇਘਰ ਹੋ ਗਈ। ਅੰਤ ਜਦੋਂ ਮਾਂ-ਪੁੱਤਰ ਦਾ ਇਹ ਕਲੇਸ਼ ਮਾਛੀਵਾੜਾ ਪੁਲਿਸ ਥਾਣੇ ਪੁੱਜਾ ਤਾਂ ਰਾਓ ਵਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਖ਼ੁਦ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਛਾਣਬੀਣ ਕੀਤੀ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਕਬਜ਼ਾ ਕਰਨ ਵਾਲੇ ਨੂੰਹ-ਪੁੱਤ ਦਾ ਕਹਿਣਾ ਹੈ ਕਿ ਬਾਕੀ ਪੁੱਤਰਾਂ ਦੇ ਮੁਕਾਬਲੇ ਉਸ ਦੀ ਮਾਂ ਨੇ ਉਨ੍ਹਾਂ ਨੂੰ ਮਾੜਾ ਮਕਾਨ ਦਿੱਤਾ ਜਿਸ ਕਾਰਨ ਉਨ੍ਹਾਂ ਨੇ ਮਾਂ ਦੇ ਘਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਮਾਮਲੇ ਦਾ ਖਤਮ ਕਰਦੇ ਹੋਏ ਐੱਸ.ਐੱਚ.ਓ ਰਾਓ ਵਰਿੰਦਰ ਸਿੰਘ ਬਜ਼ੁਰਗ ਮਾਤਾ ਨੂੰ ਉਸਦਾ ਹੱਕ ਦਿਵਾਉਂਦਿਆਂ ਘਰ ਦੇ ਜਿੰਦਰੇ ਦੀ ਚਾਬੀ ਪੁੱਤ ਤੋਂ ਲੈ ਕੇ ਦਿੱਤੀ। ਐੱਸ.ਐੱਚ.ਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਾਤਾ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੋਵਾਂ ਧਿਰਾਂ ‘ਚ ਸਮਝੌਤਾ ਨਾ ਹੋਣ ਦੀ ਸੂਰਤ ‘ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗ।