Simple marriage khanna Praises: ਲੁਧਿਆਣਾ (ਤਰਸੇਮ ਭਾਰਦਵਾਜ)- ਜਿੱਥੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦੌਰ ਚੱਲ ਰਿਹਾ ਹੈ, ਇਸ ਦੌਰਾਨ ਸਾਦੇ ਵਿਆਹਾਂ ਦਾ ਰੁਝਾਨ ਵੀ ਵੱਧ ਗਿਆ ਹੈ। ਅਜਿਹਾ ਹੀ ਸਾਦਾ ਵਿਆਹ ਲੁਧਿਆਣਾ ‘ਚੋਂ ਵੀ ਸਾਹਮਣੇ ਆਇਆ ਹੈ, ਜਿਸ ਦੀਆਂ ਸਿਫਤਾਂ ਹਰ ਇਕ ਦੀ ਜੁਬਾਨ ‘ਤੇ ਹੈ ਅਤੇ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ ਖੰਨਾ ਦੇ ਪਿੰਡ ਹੋਲ ‘ਚ ਇਸ ਵਿਆਹ ‘ਚ ਪਰਿਵਾਰ ਦੇ 5 ਮੈਂਬਰ ਹੀ ਬਾਰਾਤ ਲੈ ਕੇ ਗਏ ਅਤੇ ਬਿਨਾਂ ਦਾਜ-ਦਹੇਜ ਲਏ ਕੁੜੀ ਵਿਆਹ ਲਿਆਏ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਨਵ ਵਿਆਹੇ ਜੋੜੇ ਨੇ ਪਰਿਵਾਰ ਸਮੇਤ ਇਹ ਫੈਸਲਾ ਲਿਆ ਕਿ ਵਿਆਹ ਦਾ ਜੋ ਖਰਚਾ ਬਚਿਆ, ਉਨ੍ਹਾਂ ਪੈਸਿਆਂ ਨਾਲ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਮਾਸਕ, ਸੈਨੇਟਾਈਜ਼ਰ ਅਤੇ 300 ਪਰਿਵਾਰਾਂ ਨੂੰ ਸੂਟ ਅਤੇ ਮਠਿਆਈਆਂ ਵੰਡ ਦਿੱਤੀਆਂ।ਇਸ ਸਬੰਧੀ ਜਦੋਂ ਪਰਿਵਾਰ ਵਾਲਿਆਂ ਅਤੇ ਵਿਆਹ ਵਾਲੇ ਲਾੜੇ-ਲਾੜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਦੇ ਢੰਗ ਨਾਲ ਵਿਆਹ ਕਰਨਾ ਚਾਹੁੰਦੇ ਸਨ। ਇਸ ਮੌਕੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਾਦੇ ਅਤੇ ਸਾਦਗੀ ਭਰੇ ਵਿਆਹ ਕਰਨੇ ਚਾਹੀਦੇ ਹਨ ਤਾਂ ਜੋ ਕੁੜੀ ਵਾਲਿਆਂ ਦੇ ਪਰਿਵਾਰ ‘ਤੇ ਕਰਜ਼ਾ ਨਾ ਚੜ੍ਹੇ।