ludhiana weather summer rain: ਲੁਧਿਆਣਾ (ਤਰਸੇਮ ਭਾਰਦਵਾਜ)- ਹੁੰਮਸ ਭਰੀ ਗਰਮੀ ਤੋਂ ਅੱਜ ਲੁਧਿਆਣਾਵਾਸੀਆਂ ਉਦੋਂ ਰਾਹਤ ਮਿਲ ਗਈ ਹੈ, ਜਦੋਂ ਅੱਜ ਸ਼ਾਮ ਦੇ ਸਮੇਂ ਮੌਸਮ ਦਾ ਮਿਜਾਜ਼ ਬਦਲ ਗਿਆ। ਆਸਮਾਨ ‘ਚ ਛਾਏ ਗੂੜੇ ਕਾਲੇ ਬੱਦਲਾਂ ਨਾਲ ਦਿਨੇ ਹਨੇਰਾ ਛਾਅ ਗਿਆ ਅਤੇ ਇਸ ਦੇ ਨਾਲ ਬਾਰਿਸ਼ ਵੀ ਸ਼ੁਰੂ ਹੋ ਗਈ। ਮੌਸਮ ਦੇ ਕਰਵਟ ਲੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉੱਥੇ ਮੌਸਮ ਵੀ ਕਾਫੀ ਸੁਹਾਵਣਾ ਹੋ ਗਿਆ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਤਾਜ਼ਾ ਭਵਿੱਖਬਾਣੀ ਵੀ ਸਹੀ ਸਾਬਿਤ ਹੋਈ ਹੈ। ਵਿਭਾਗ ਮੁਤਾਬਕ ਅੱਜ ਭਾਵ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਸੀ। ਇਸ ਦੇ ਨਾਲ ਹੀ ਸ਼ਨੀਵਾਰ-ਐਤਵਾਰ ਨੂੰ ਮੌਸਮ ਸਾਫ ਅਤੇ ਖੁਸ਼ਕ ਰਹੇਗਾ।
ਦੱਸਣਯੋਗ ਹੈ ਕਿ ਸ਼ਹਿਰ ‘ਚ ਬੁੱਧਵਾਰ ਨੂੰ ਕਦੀ ਬੱਦਲ ਅਤੇ ਕਦੀ ਮੌਸਮ ਸਾਫ ਹੁੰਦਾ ਰਿਹਾ ਪਰ ਤਾਪਮਾਨ ‘ਚ ਵਾਧੇ ਕਾਰਨ ਹੁੰਮਸ ਭਰੀ ਗਰਮੀ ਬਣੀ ਰਹੀ ਸੀ। ਜ਼ਿਲ੍ਹੇ ਭਰ ‘ਚੋਂ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਦਰਜ ਕੀਤਾ ਗਿਆ। ਬੀਤੇ 6 ਦਿਨਾਂ ਬਾਅਦ ਵੀ ਜ਼ਿਲ੍ਹੇ ‘ਚ ਤਾਪਮਾਨ 33 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ 26.2 ਡਿਗਰੀ ਰਿਹਾ। ਸਵੇਰ ਦੀ ਨਮੀ 76 ਫੀਸਦੀ ਅਤੇ ਸ਼ਾਮ ਦੀ ਨਮੀ 57 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅੱਜ ਭਾਵ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਖੁੱਲ੍ਹੇ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਸ਼ਨੀਵਾਰ-ਐਤਵਾਰ ਨੂੰ ਮੌਸਮ ਸਾਫ ਅਤੇ ਖੁਸ਼ਕ ਰਹੇਗਾ।
ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਅਗਸਤ ਮਹੀਨੇ ਦੌਰਾਨ ਹੁਣ ਤੱਕ 90 ਐੱਮ.ਐੱਮ ਤੋਂ ਵੱਧ ਬਾਰਿਸ਼ ਹੋ ਚੁੱਕੀ ਹੈ। ਇਸ ਮਹੀਨੇ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਦੂਜੇ ਪਾਸੇ ਲੁਧਿਆਣਾ ਵਾਸੀਆਂ ਨੇ ਕਿਹਾ ਹੈ ਕਿ ਇਸ ਬਾਰਿਸ਼ ਨਾਲ ਉਨ੍ਹਾਂ ਨੂੰ ਬੀਤੇ ਕਈ ਦਿਨ੍ਹਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਬਰਸਾਤ ਦਾ ਮੌਸਮ ਚੰਗਾ ਲੱਗ ਰਿਹਾ ਹੈ।