ludhiana heatwave continue people: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਹੁੰਮਸ ਭਰੀ ਗਰਮੀ ਤੋਂ ਬੇਹਾਲ ਹੋਏ ਲੋਕਾਂ ਨੂੰ ਮੀਂਹ ਪੈਣ ਨਾਲ ਕਾਫੀ ਰਾਹਤ ਮਿਲੀ ਸੀ ਪਰ ਅੱਜ ਭਾਵ ਸ਼ੁੱਕਰਵਾਰ ਨੂੰ ਦਿਨ ਚੜ੍ਹਦਿਆਂ ਹੀ ਤੇਜ ਧੁੱਪ ਫਿਰ ਨਿਕਲ ਪਈ, ਜਿਸ ਨਾਲ ਸਵੇਰੇ 11 ਵਜੇ ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ 31 ਡਿਗਰੀ ਦੇ ਨੇੜੇ ਪਹੁੰਚ ਗਿਆ। ਧੁੱਪ ਨਿਕਲਣ ਤੋਂ ਬਾਅਦ ਫਿਰ ਲੋਕਾਂ ਨੂੰ ਹੁੰਮਸ ਭਰੀ ਗਰਮੀ ਨੇ ਬੇਚੈਨ ਕਰ ਦਿੱਤਾ। ਤਿੱਖੀ ਧੁੱਪ ਨੇ ਸਭ ਤੋਂ ਜਿਆਦਾ ਰਾਹਗੀਰਾਂ ਦਾ ਜਿਆਦਾ ਬੁਰਾ ਹਾਲ ਕੀਤਾ। ਦੱਸ ਦੇਈਏ ਕਿ ਵੀਰਵਾਰ ਸ਼ਾਮ ਨੂੰ ਦੇਰ ਰਾਤ ਕਾਫੀ ਬਾਰਿਸ਼ ਹੋਈ। ਬਾਰਿਸ਼ ਹੋਣ ਨਾਲ ਸ਼ਹਿਰ ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਅਤੇ ਤਾਪਮਾਨ ‘ਚ ਕਾਫੀ ਕਮੀ ਆਈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਸੀ।
ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅੱਜ ਭਾਵ ਸ਼ੁੱਕਰਵਾਰ ਨੂੰ ਵੈਸੇ ਤਾਂ ਮੌਸਮ ਸਾਫ ਰਹੇਗਾ ਪਰ ਬੱਦਲ ਛਾਏ ਰਹਿ ਸਕਦੇ ਹਨ। ਇਸ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ।