ludhiana fire factory workers: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇੱਥੇ ਦੇਰ ਰਾਤ ‘ਜੈਦਕਾ ਟੈਕਸਟਾਈਲ’ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਹਾਦਸਾ ਵਾਪਰਨ ਸਮੇਂ ਫੈਕਟਰੀ ‘ਚ ਮੌਜੂਦ ਮਜ਼ਦੂਰਾਂ ਨੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਮੌਕੇ ‘ਤੇ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਦੱਸ ਦੇਈਏ ਕਿ 200 ਗਜ਼ ਦੀ ਇਸ 3 ਮੰਜ਼ਿਲਾਂ ਇਮਾਰਤ ‘ਚ ਜਿੱਥੇ ਫੈਕਟਰੀ ਚੱਲ ਰਹੀ ਸੀ, ਉੱਥੇ ਬੀਤੀ ਰਾਤ ਸਵਾ 12 ਵਜੇ ਹਾਦਸਾ ਵਾਪਰਿਆ ਅਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਫੈਕਟਰੀ ‘ਚ 3 ਮਜ਼ਦੂਰ ਹੀ ਮੌਜੂਦ ਸੀ, ਜਿਨ੍ਹਾਂ ਨੇ ਹਾਦਸਾ ਵਾਪਰਦਿਆਂ ਹੀ ਛਾਲਾਂ ਮਾਰ ਕੇ ਜਾਨ ਬਚਾਈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਫੈਕਟਰੀ ‘ਚ 100 ਤੋਂ ਜ਼ਿਆਦਾ ਮਜ਼ਦੂਰ ਕੰਮ ਕਰਦੇ ਹਨ। ਹਾਦਸੇ ਤੋਂ ਬਾਅਦ ਫੈਕਟਰੀ ‘ਚ ਮੌਜੂਦ ਕਰੋੜਾਂ ਰੁਪਏ ਦੇ ਸਾਮਾਨ ਨੂੰ ਦੂਜੀ ਥਾਂ ‘ਤੇ ਸ਼ਿਫਟ ਕਰਵਾ ਦਿੱਤਾ ਗਿਆ।