Vessels in distress: ਹਿਊਸਟਨ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਜ਼ੋਰ-ਸ਼ੋਰ ਨਾਲ ਮੁਹਿੰਮ ਚੱਲ ਰਹੀ ਹੈ। ਟੈਕਸਾਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿੱਚ ਇੱਕ ਬੋਟ ਪਰੇਡ ਨੂੰ ਸ਼ਨੀਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਦੁਬਾਰਾ ਚੁਣੇ ਜਾਣ ਦੇ ਸਮਰਥਨ ਵਿੱਚ ਟੈਕਸਾਸ ਵਿੱਚ ਚੱਲ ਰਿਹਾ ਬੋਟ ਪਰੇਡ ਅਭਿਆਨ ਉਸ ਸਮੇਂ ਮੁਸ਼ਕਿਲ ਵਿੱਚ ਆ ਗਿਆ, ਜਦੋਂ ਪ੍ਰਚਾਰ ਅਭਿਆਨ ਵਿੱਚ ਸ਼ਾਮਿਲ ਕਈ ਜਹਾਜ਼ ਪਾਣੀ ਵਿੱਚ ਡੁੱਬਣ ਲੱਗ ਗਏ।
ਟ੍ਰੇਵਿਸ ਕਾਊਂਟੀ ਸ਼ੇਰਿਫ ਦਫਤਰ ਨੇ ਟਵਿੱਟਰ ‘ਤੇ ਕਿਹਾ, “ਉਸਨੂੰ ਲੇਕ ਟ੍ਰੇਵਿਸ ਝੀਲ ‘ਤੇ ਟਰੰਪ ਦੇ ਸਮਰਥਨ ਵਿੱਚ ਚੱਲ ਰਹੀ ਪਰੇਡ ਦੌਰਾਨ ਕਈ ਕਿਸ਼ਤੀਆਂ ਦੇ ਮੁਸ਼ਕਿਲ ਵਿੱਚ ਫਸੇ ਹੋਣ ਬਾਰੇ ਕਾਲਾਂ ਆਈਆਂ । ਇਸ ‘ਤੇ ਜਵਾਬ ਵੀ ਦਿੱਤਾ ਗਿਆ । ਕਈ ਕਿਸ਼ਤੀਆਂ ਡੁੱਬ ਗਈਆਂ।”
ਸ਼ੈਰਿਫ ਦੀ ਬੁਲਾਰੀ ਕ੍ਰਿਸਟਿਨ ਡਾਰਕ ਨੇ ਕਿਹਾ ਕਿ ਗਲਤ ਤਰ੍ਹਾਂ ਨਾਲ ਕਿਸ਼ਤੀ ਦੇ ਚੱਲਣ ਦੇ ਕੋਈ ਸਬੂਤ ਨਹੀਂ ਮਿਲੇ ਹਨ। ਟ੍ਰੇਵਿਸ ਝੀਲ ‘ਤੇ ਪਰੇਡ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਡਾਕਟਰੀ ਐਮਰਜੈਂਸੀ ਦੀ ਕੋਈ ਖ਼ਬਰ ਨਹੀਂ ਹੈ। ਡਾਰਕ ਨੇ ਕਿਹਾ, “ਕੁਝ ਕਿਸ਼ਤੀਆਂ ਪਾਣੀ ਦੇ ਅੰਦਰ ਸੀ, ਕੁਝ ਖੜੀਆਂ ਸਨ, ਕੁਝ ਡੁੱਬ ਰਹੀਆਂ ਸਨ, ਇਹ ਸਾਰੀਆਂ ਵੱਖਰੀਆਂ ਚੀਜ਼ਾਂ ਹਨ।”
ਉਨ੍ਹਾਂ ਕਿਹਾ, “ਝੀਲ ‘ਤੇ ਅੱਜ ਵੱਡੀ ਗਿਣਤੀ ਵਿੱਚ ਬਹੁਤ ਕਿਸ਼ਤੀਆਂ ਸਨ। ਅਧਿਕਾਰੀ ਇਹ ਅੰਕੜੇ ਇਕੱਠੇ ਕਰ ਰਿਹਾ ਹੈ ਕਿ ਕਿੰਨੀਆਂ ਕਿਸ਼ਤੀਆਂ ਡੁੱਬੀਆਂ ਹਨ ਅਤੇ ਕਿੰਨੇ ਲੋਕਾਂ ਨੂੰ ਬਚਾਇਆ ਗਿਆ ਹੈ। ਦੱਸ ਦੇਈਏ ਕਿ 2500 ਤੋਂ ਵੱਧ ਲੋਕਾਂ ਨੇ ਫੇਸਬੁੱਕ ‘ਤੇ ਦੱਸਿਆ ਸੀ ਕਿ ਉਹ ਟਰੰਪ ਦੀ ਬੋਟ ਪਰੇਡ ਵਿੱਚ ਹਿੱਸਾ ਲੈ ਰਹੇ ਹਨ।