ADC Raikot review development works: ਲੁਧਿਆਣਾ (ਤਰਸੇਮ ਭਾਰਦਵਾਜ)-ਅੱਜ ਰਾਏਕੋਟ ਦੇ ਪਿੰਡ ਗੋਂਦਵਾਲ ਵਿਖੇ ਗ੍ਰਾਮ ਪੰਚਾਇਤ ਵੱਲੋਂ ਨਰੇਗਾ ਸਕੀਮ ਤਹਿਤ ਕਰਵਾਏ ਵਿਕਾਸ ਕਾਰਜਾਂ ਦਾ ਏ.ਡੀ.ਸੀ (ਡੀ) ਲੁਧਿਆਣਾ ਸੰਦੀਪ ਕੁਮਾਰ ਵੱਲੋਂ ਜਾਇਜਾ ਲਿਆ ਗਿਆ। ਇਸ ਮੌਕੇ ਸਰਪੰਚ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ 9 ਲੱਖ 44 ਹਜ਼ਾਰ ਰੁਪਏ ਦਾ ਕੁੱਲ ਐਸਟੀਮੇਟ ਸੀ, ਜਿਸ ‘ਚ ਇੱਕ ਲੱਖ ਰੁਪਇਆ ਪੰਚਾਇਤ ਫੰਡ ਦਾ ਸੀ।ਇਸ ਰਕਮ ਨਾਲ ਗ੍ਰਾਮ ਪੰਚਾਇਤ ਵੱਲੋਂ ਪਿੰਡ ‘ਚ ਦੋ ਇੰਟਰਲਾਕ ਟਾਈਲਾਂ ਦੀਆਂ ਗਲੀਆਂ ਬਣਾਈਆਂ ਹਨ ਅਤੇ ਇੱਕ ਇੱਟਾਂ ਵਾਲੀ ਗਲੀ ਉੱਚੀ ਚੁੱਕ ਕੇ ਬਣਾਈ ਹੈ।
ਇਸ ਮੌਕੇ ਏ.ਡੀ.ਸੀ (ਡੀ) ਸੰਦੀਪ ਕੁਮਾਰ ਨਾਲ ਆਈ ਟੀਮ ਵੱਲੋਂ ਕੀਤੇ ਗ੍ਰਾਮ ਪੰਚਾਇਤ ਵੱਲੋਂ ਕੀਤੇ ਕੰਮਾਂ ਦੀ ਮਿਣਤੀ ਕੀਤੀ ਗਈ ਅਤੇ ਨਰੇਗਾ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਏ.ਡੀ.ਸੀ(ਡੀ) ਨੇ ਨਰੇਗਾ ਮਜਦੂਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਲਾਉਣ ਲਈ ਪ੍ਰੇਰਿਤ ਕੀਤਾ।