ngt municipal corporation plantaion budha darya: ਲੁਧਿਆਣਾ (ਤਰਸੇਮ ਭਾਰਦਵਾਜ)-ਹੁਣ ਨਗਰ ਨਿਗਮ ਬੁੱਢਾ ਦਰਿਆ ਦੇ ਕਿਨਾਰੇ ਮਾਈਕ੍ਰੋ ਜੰਗਲ ਲਾ ਰਿਹਾ ਹੈ। ਇਸਦੀ ਸ਼ੁਰੂਆਤ ਡੇਅਰੀ ਕੰਪਲੈਕਸ ਹੰਬੜਾ ਰੋਡ ਤੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅੱਜ ਭਾਵ ਐਤਵਾਰ ਨੂੰ ਇਸ ਦਾ ਉਦਘਾਟਨ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਰੋਹਿਤ ਮੇਹਰਾ ਨੇ ਕੀਤੀ। ਦੱਸ ਦੇਈਏ ਕਿ ਐੱਨ.ਜੀ.ਟੀ ਨੇ ਨਿਗਮ ਨੂੰ ਆਦੇਸ਼ ਦਿੱਤੇ ਸੀ ਕਿ ਬੁੱਢਾ ਦਰਿਆ ਦੇ ਕਿਨਾਰੇ ਪਾਰਕ ਸਥਾਪਿਤ ਕੀਤੇ ਜਾਣ ਅਤੇ ਇੱਥੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਜਾਣ। ਇਸ ਤੋਂ ਬਾਅਦ ਮਾਈਕ੍ਰੋ ਫਾਰੈਸਟ ‘ਚ ਨਿੰਮ, ਜਾਮੁਨ, ਆਂਵਲਾ ਅਤੇ ਬੇਲ ਸਮੇਤ ਕਈ ਤਰ੍ਹਾਂ ਦੇ ਚਿਕਿਤਸਕ ਪੌਦੇ ਲਾਏ ਜਾ ਰਹੇ ਹਨ।
ਨਗਰ ਨਿਗਮ ਲੁਧਿਆਣਾ ਨੇ ਬੁੱਢਾ ਦਰਿਆ ਦੇ ਕਿਨਾਰਿਆਂ ‘ਤੇ ਗ੍ਰੀਨ ਬੈਲਟ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ਇਸ ਦੇ ਤਹਿਤ ਨਿਗਮ ਦਰਿਆ ਦੇ ਕਿਨਾਰੇ ਹੈਬੋਵਾਲ ਪੁਲੀ ਤੋਂ ਸੈਂਟਰਲ ਜੇਲ ਤੱਕ ਸਾਢੇ 9 ਕਿਲੋਮੀਟਰ ਦਾਇਰੇ ‘ਚ ਜੁਲਾਈ ਮਹੀਨੇ ਦੇ ਅੰਤ ਤੱਕ ਕੁੱਲ 3000 ਪੌਦੇ ਲਾਏ ਜਾਣਗੇ। 3000 ਪੌਦੇ ਲਾਉਣ ਤੋਂ ਬਾਅਦ ਫਿਰ ਦਰਿਆ ਦੇ ਕਿਨਾਰ ਜਿੱਥੇ ਥਾਂ ਖਾਲੀ ਹੋਵੇਗੀ, ਉੱਥੇ ਘਾਹ ਲਗਾ ਕੇ ਬਕਾਇਦਾ ਗ੍ਰੀਨ ਬੈਲਟ ਵੀ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਸਾਬਕਾ ਨਗਰ ਕਮਿਸ਼ਨਰ ਕੰਵਲਜੀਤ ਕੌਰ ਬਰਾੜ ਨੇ ਸਿੱਧਵਾਂ ਨਹਿਰ ਦੇ ਕਿਨਾਰੇ ਵੀ ਗ੍ਰੀਨ ਬੈਲਟ ਬਣਾਉਣ ਲਈ ਪੌਦੇ ਲਾਉੁਣ ਦਾ ਕੰਮ ਸ਼ੁਰੂ ਕਰਵਾ ਚੁੱਕੀ ਹੈ।