ludhiana theft councilors office: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਹੀ ਜਾ ਰਹੀਆ ਹਨ। ਹੁਣ ਤਾਜ਼ਾ ਮਾਮਲਾ ਇੱਥੋ ਦੇ ਨਿਊ ਸੁਭਾਸ਼ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨਦਿਹਾੜੇ ਕੌਂਸਲਰ ਦੇ ਦਫਤਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਕੌਂਸਲਰ ਥੋੜੇ ਸਮੇਂ ਬਾਅਦ ਵਾਪਿਸ ਦਫਤਰ ਪਰਤਿਆਂ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਟਿੱਬਾ ਪੁਲਿਸ ਪਹੁੰਚੀ, ਜਿਨ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਮਾਮਲਾ ਦਰਜ ਕਰਤੇ ਛਾਣਬੀਣ ਕਰ ਰਹੀ ਹੈ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਇਸ ਘਟਨਾ ਸਬੰਧੀ ਸੀ.ਸੀ.ਟੀ.ਵੀ ਫੁਟੇਜ ਹੱਥ ਲੱਗੀ ਹੈ, ਜਿਸ ‘ਚ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪਹੁੰਚੇ ਚੋਰਾਂ ਦੇ ਮੋਟਰਸਾਈਕਲ ਦਾ ਨੰਬਰ ਪਤਾ ਲੱਗ ਗਿਆ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਕੌਂਸਲਰ ਨਰੇਸ਼ ਕੁਮਾਰ ਉਪਲ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨਿਊ ਸੁਭਾਸ਼ ਨਗਰ ਦੀ ਗਲੀ ਨੰਬਰ 10 ‘ਚ ਉਸ ਦਾ ਦਫਤਰ ਹੈ। 6 ਸਤੰਬਰ ਦੀ ਦੁਪਹਿਰ ਨੂੰ ਆਪਣੇ ਦਫਤਰ ਨੂੰ ਤਾਲਾ ਲਾ ਕੇ ਚਲਾ ਗਿਆ ਸੀ, ਜਦੋਂ 4.30 ਵਜੇ ਵਾਪਸ ਆਇਆ ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਮਿਲਿਆ। ਇਸ ਤੋਂ ਬਾਅਦ ਜਦੋਂ ਅੰਦਰ ਦੇਖਿਆ ਗਿਆ ਤਾਂ ਟੇਬਲ ਦੇ ਦਰਾਜ ‘ਚੋਂ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਚੁੱਕੀ ਸੀ ਫਿਲਹਾਲ ਪੁਲਿਸ ਦੇ ਹੱਥ ਲੱਗੀ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਛਾਣਬੀਣ ਕਰ ਰਹੀ ਹੈ।