babbar khalsa terrorists punjab targeted: ਲੁਧਿਆਣਾ (ਤਰਸੇਮ ਭਾਰਦਵਾਜ)-ਦਿੱਲੀ ਪੁਲਿਸ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਦੋਵੇ ਅੱਤਵਾਦੀ ਭੁਪਿੰਦਰ ਸਿੰਘ ਅਤੇ ਕੁਲਵੰਤ ਸਿੰਘ ਪੰਜਾਬ ‘ਚ ਵੱਡੇ ਅੱਤਵਾਦੀ ਹਮਲੇ ਅਤੇ ਕਤਲ ਦੀ ਸਾਜ਼ਿਸ਼ ਰਚ ਰਹੇ ਸੀ। ਦੱਸ ਦੇਈਏ ਕਿ ਫੜ੍ਹੇ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਅੱਤਵਾਦੀਆਂ ਨੇ ਰਾਏਕੋਟ ‘ਚ ਇਕ ਪਾਣੀ ਦੀ ਟੈਂਕੀ ਅਤੇ ਤਹਿਸੀਲ ਦਫਤਰ ‘ਚ ਕੇਸਰੀ ਝੰਡਾ ਲਹਿਰਾਇਆ ਸੀ। ਇਸ ਤੋਂ ਬਾਅਦ ਦੋਵੇਂ ਦਿੱਲੀ ਰਵਾਨਾ ਹੋ ਗਏ ਸੀ, ਉੱਥੇ ਇਹ ਹਥਿਆਰ ਲੈਣ ਗਏ ਸੀ, ਜਿੱਥੇ ਪੁਲਿਸ ਮੁੱਠਭੇੜ ਦੌਰਾਨ ਕਾਬੂ ਕੀਤੇ ਗਏ। ਵੈਸੇ ਇਹ ਦੋਵੇ ਅੱਤਵਾਦੀ ਪੰਜਾਬ ‘ਚ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਰਹਿਣ ਵਾਲੇ ਹਨ।
ਦੱਸਣਯੋਗ ਹੈ ਕਿ ਪੁੱਛਗਿੱਛ ਦੌਰਾਨ ਦੋਹਾਂ ਨੇ ਪੁਲਿਸ ਨੂੰ ਦੱਸਿਆ ਕਿ ਪੰਜਾਬ ਅਤੇ ਦਿੱਲੀ ਦੇ ਕਈ ਹਿੰਦੂ ਨੇਤਾਵਾਂ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਇਸ ਲਈ ਉਨ੍ਹਾਂ ਨੇ ਵਿਦੇਸ਼ ਬੈਠੇ ਆਕਾਵਾਂ ਤੋਂ ਨਿਰਦੇਸ਼ ਮਿਲ ਰਹੇ ਸਨ। ਇਸ ਦੇ ਨਾਲ ਹੀ ਜੋ ਮੋਬਾਇਲ ਮਿਲੇ ਹਨ, ਉਸ ‘ਚ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਦੀਆਂ ਤਸਵੀਰਾਂ ਅਤੇ ਵੀਡੀਓ ਮਿਲੀਆਂ ਹਨ, ਜੋ ਕਿ ਪਾਕਿਸਤਾਨ ਭੇਜੀਆਂ ਗਈਆਂ ਹਨ, ਤਾਂ ਇਸ ਪ੍ਰਾਜੈਕਟ ‘ਚ ਖਲਲ ਪੈਦਾ ਕੀਤਾ ਜਾ ਸਕੇ। ਅੱਤਵਾਦੀ ਭੁਪਿੰਦਰ ਸਿੰਘ ਆਤੰਕੀਆਂ ਨੂੰ ਹਥਿਆਰ ਖਰੀਦਣ ਲਈ ਫੰਡ ਇਕੱਠਾ ਕਰ ਕੇ ਭੇਜਦਾ ਸੀ। ਉਹ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਸੰਪਰਕ ‘ਚ ਸੀ, ਜੋ ਕਿ ਭਾਰਤ ‘ਚ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਸੰਚਾਲਤ ਕਰਦੇ ਸਨ। ਦੋਵੇਂ ਅੱਤਵਾਦੀ ਫੇਸਬੁੱਕ ਜ਼ਰੀਏ ਨੌਜਵਾਨਾਂ ਨੂੰ ਖਾਲਿਸਤਾਨ ਮੂਵਮੈਂਟ ਲਈ ਭਰਤੀ ਕਰ ਰਹੇ ਸਨ।