Trump on Kamala Harris: ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਅਜੇ ਕੁਝ ਹੀ ਮਹੀਨੇ ਬਾਕੀ ਹਨ । ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਅਤੇ ਰਿਪਬਲੀਕਨ ਉਮੀਦਵਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਟਰੰਪ ਡੈਮੋਕ੍ਰੇਟਿਕ ਉਮੀਦਵਾਰਾਂ ‘ਤੇ ਜ਼ੋਰਦਾਰ ਹਮਲਾ ਬੋਲ ਰਹੇ ਹਨ ਅਤੇ ਇਸ ਤਰਤੀਬ ਵਿੱਚ ਉਨ੍ਹਾਂ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਲੈ ਕੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਲੋਕ ਕਮਲਾ ਹੈਰਿਸ ਨੂੰ ਪਸੰਦ ਨਹੀਂ ਕਰਦੇ ਹਨ। ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਨਹੀਂ ਬਣ ਸਕਦੀ, ਇਹ ਸਾਡੇ ਦੇਸ਼ ਦਾ ਅਪਮਾਨ ਹੋਵੇਗਾ।
ਟਰੰਪ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕਮਲਾ ਹੈਰਿਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਅਜਿਹੀ ਬਿਆਨਬਾਜ਼ੀ ਨਾਲ ਕਦੇ ਵੀ ਦੇਸ਼ ਦੀ ਰਾਸ਼ਟਰਪਤੀ ਨਹੀਂ ਬਣ ਸਕਦੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘ਹੈਰਿਸ ਟੀਕੇ ਨੂੰ ਨਜ਼ਰ ਅੰਦਾਜ਼ ਕਰ ਰਹੀ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਮੈਂ ਇਹ ਪ੍ਰਾਪਤੀ ਮੇਰੇ ਲਈ ਹਾਸਿਲ ਨਹੀਂ ਕਰਨਾ ਚਾਹੁੰਦਾ, ਮੈਨੂੰ ਕੁਝ ਅਜਿਹਾ ਚਾਹੁੰਦਾ ਹਾਂ ਜੋ ਲੋਕਾਂ ਨੂੰ ਬਿਹਤਰ ਬਣਾਏ, ਤਾਂ ਜੋ ਲੋਕ ਬਿਮਾਰ ਨਾ ਹੋਣ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਮਲਾ ਹੈਰਿਸ ਨੇ ਟੀਕੇ ਬਾਰੇ ਸਵਾਲ ਕੀਤਾ ਸੀ । ਟਰੰਪ ਨੇ ਕਿਹਾ ਕਿ ਕਮਲਾ ਹੈਰਿਸ ਅਤੇ ਬਿਡੇਨ ਨੂੰ ਟੀਕੇ ਵਿਰੁੱਧ ਕੀਤੀ ਬਿਆਨਬਾਜ਼ੀ ਲਈ ਤੁਰੰਤ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਟਰੰਪ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘ਮੈਂ ਡੈਮੋਕਰੇਟਿਕ ਪ੍ਰਾਇਮਰੀ ਚੋਣਾਂ ਦੌਰਾਨ ਕਮਲਾ ਦੇ ਚੋਣ ਅੰਕੜਿਆਂ ਨੂੰ 15 ਤੋਂ ਸਿਫ਼ਰ ‘ਤੇ ਆਉਂਦੇ ਵੇਖਿਆ ਹੈ ਅਤੇ ਫਿਰ ਲਗਭਗ ਉਹ ਬਾਹਰ ਹੋਣ ਵਾਲੀ ਸੀ ਜਦੋਂ ਉਨ੍ਹਾਂ ਨੇ ਆਯੋਵਾ ਤੋਂ ਚੋਣਾਂ ਲੜਿਆ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਪਸੰਦ ਨਹੀਂ ਕੀਤਾ ਸੀ … ਅਤੇ ਮੈਂ ਸਮਝ ਸਕਦਾ ਹਾਂ ਕਿ ਉਹ ਕਦੇ ਰਾਸ਼ਟਰਪਤੀ ਕਿਉਂ ਨਹੀਂ ਬਣੇਗੀ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਸੀਨੇਟਰ ਹੈਰਿਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਅਟਾਰਨੀ ਜਨਰਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਵਿਵਸਥਾਵਾਦੀ ਨਸਲਵਾਦ ਹੈ।
ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਅਤੇ ਅਟਾਰਨੀ ਜਨਰਲ ਵਿਲੀਅਮ ਬਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕੀ ਨਿਆਂ ਪ੍ਰਣਾਲੀ ਵਿੱਚ ਵਿਵਸਥਾਵਾਦੀ ਨਸਲਵਾਦ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੂਰਾ ਸਮਾਂ ਇੱਕ ਵੱਖਰੀ ਹਕੀਕਤ ਵਿੱਚ ਬਿਤਾ ਰਹੇ ਹਨ। ਹੈਰਿਸ ਨੇ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ, “ਅਮਰੀਕਾ ਦੀ ਹਕੀਕਤ ਉਹ ਹੈ ਜੋ ਅਸੀਂ ਪੀੜ੍ਹੀ ਦਰ ਪੀੜ੍ਹੀ ਵੇਖੀ ਹੈ ਅਤੇ ਸਪੱਸ਼ਟ ਤੌਰ ‘ਤੇ ਆਪਣੀ ਸਥਾਪਨਾ ਤੋਂ ਬਾਅਦ ਹੀ, ਅਮਰੀਕਾ ਵਿੱਚ ਸਾਡੇ ਕੋਲ ਨਿਆਂ ਦੇ ਦੋ ਸਿਸਟਮ ਹਨ।” ਉਨ੍ਹਾਂ ਕਿਹਾ ਕਿ ਨਸਲਵਾਦ ਲਈ ਅਜੇ ਤੱਕ ਕੋਈ ਵੈਕਸੀਨ ਨਹੀਂ ਬਣੀ ਹੈ।