BDPO Scam grant panchayat: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਰਾਏਕੋਟ ‘ਚ ਸੁਧਾਰ ਇਲਾਕੇ ‘ਚ 3 ਸਾਲ ਤੋਂ ਸਰਕਾਰੀ ਗ੍ਰਾਂਟ ਦਾ ਘਪਲਾ ਕਰ ਰਹੇ ਰਿਟਾਇਰਡ ਬੀ.ਡੀ.ਪੀ ਬਲਵੀਰ ਸਿੰਘ ਖਿਲਾਫ ਪਿਛਲੇ 15 ਦਿਨਾਂ ਦੌਰਾਨ ਤੀਜਾ ਪਰਚਾ ਦਰਜ ਕੀਤਾ ਗਿਆ ਹੈ। ਇਸ ‘ਚ ਹੁਣ ਤੱਕ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਘਪਲਾ ਸਾਹਮਣੇ ਆਇਆ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ। ਪੁਲਿਸ ਨੇ ਐੱਫ.ਆਈ.ਆਰ ਰਜਿਸਟਰ ਕਰ ਰਹੀ ਹੈ। ਦੂਜੇ ਪਾਸੇ ਦੋਸ਼ੀ ਨੂੰ ਵਿਭਾਗ ਵੱਲੋਂ ਪੈਸਾ ਜਮ੍ਹਾਂ ਕਰਵਾਉਣ ਲਈ ਚਿੱਠੀ ਜਾਰੀ ਕਰਨ ‘ਤੇ ਕੋਈ ਵੀ ਜਵਾਬ ਨਹੀਂ ਮਿਲਿਆ ਹੈ। ਪੁਲਿਸ ਨੇ ਉਸ ਦੇ ਘਰ ‘ਤੇ ਕਈ ਵਾਰ ਛਾਪੇ ਮਾਰੇ ਹਨ ਪਰ ਉਹ ਫਰਾਰ ਹੈ।
ਦੱਸ ਦੇਈਏ ਕਿ 3 ਪਰਚਿਆਂ ‘ਚ ਦੋਸ਼ੀ ਨੇ ਲਗਭਗ 12 ਪਿੰਡਾਂ ਦੀ ਗ੍ਰਾਂਟ ‘ਚ ਘਪਲਾ ਕੀਤਾ ਹੈ। ਸਭ ਤੋਂ ਪਹਿਲਾਂ 8.50 ਲੱਖ, ਦੂਜੇ ‘ਚ 30 ਲੱਖ ਅਤੇ ਹੁਣ ਤੀਜੇ ‘ਚ 1.13 ਕਰੋੜ ਦੀ ਗ੍ਰਾਂਟ ਘਪਲਾ ਕੀਤਾ। ਤੀਜੇ ਪਰਚੇ ‘ਚ ਸ਼ਿਕਾਇਤਕਰਤਾ ਬੀ.ਡੀ.ਪੀ.ਓ ਰੁਪਿੰਦਰ ਕੌਰ ਨੇ ਦੱਸਿਆ ਹੈ ਕਿ 5 ਪਿੰਡਾਂ ਲਈ 2.31 ਕਰੋੜ ਰੁਪਏ ਦੀ ਗ੍ਰਾਂਟ ਆਈ ਸੀ। ਇਸ ‘ਚ ਸਰਾਭਾ ਪਿੰਡ ‘ਤੇ 54.68 ਲੱਖ. ਸਹੋਲੀ ਲਈ 21.22 ਲੱਖ, ਫਲੋਵਾਲ ਲਈ 35.52 ਲੱਖ, ਨੰਗਲ ਖੁਰਦ ‘ਤੇ 3 ਲੱਖ ਅਤੇ ਰੰਗੂਵਾਲ ‘ਤੇ 4 ਲੱਖ ਰੁਪਏ ਖਰਚ ਕੀਤੇ ਸੀ। ਇਸ ਦੀ ਕੁੱਲ ਰਕਮ 1.18 ਕਰੋੜ ਰੁਪਏ ਬਣੀ ਪਰ ਬਾਕੀ ਦੀ 1.13 ਕਰੋੜ ਰੁਪਏ ਦਾ ਦੋਸ਼ੀ ਨੇ ਘਪਲਾ ਕੀਤਾ। ਜਦੋਂ ਨਵੇਂ ਬੀ.ਡੀ.ਪੀ.ਓ ਨੇ ਆਡਿਟ ਕਰਵਾਇਆ ਤਾਂ ਪਤਾ ਲੱਗਿਆ ਕਿ 3 ਸਾਲ ‘ਚ ਦੋਸ਼ੀ ਪੈਸਿਆਂ ਨੂੰ ਆਪਣੇ ਲਈ ਵਰਤਦਾ ਰਿਹਾ ਹੈ।
ਐੱਸ.ਐੱਚ.ਓ ਜਸਬੀਰ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ‘ਚ ਪਤਾ ਲੱਗਿਆ ਹੈ ਕਿ ਦੋਸ਼ੀ ਨੇ ਆਪਣੇ ਨਿਜੀ ਖਰਚਿਆਂ ਨੂੰ ਵੀ ਸਰਕਾਰੀ ਖਾਤਿਆਂ ‘ਚ ਪਾਇਆ ਹੋਇਆ ਸੀ, ਜੋ ਕਿ ਆਡਿਟ ਦੌਰਾਨ ਪਤਾ ਲੱਗਿਆ ਹੈ। ਜੋ ਚੀਜ 100 ਰੁਪਏ ਦੀ ਖਰੀਦ ਦੀ ਸੀ ਉਹ ਘੁੰਮਾ ਫਿਰਾ ਕੇ 1000 ਰੁਪਏ ਦੀ ਬਣਾ ਦਿੱਤੀ। ਖਾਣੇ ਦੇ ਅਤੇ ਹੋਰ ਆਉਣ-ਜਾਣ ਦੇ ਤੇਲ ਦੇ ਖਰਚੇ ਨੂੰ ਵੀ ਪੰਚਾਇਤ ਦੇ ਲਈ ਵਰਤੋਂ ਹੋਣ ਵਾਲੇ ਪੈਸਿਆਂ ‘ਚ ਜੋੜ ਦਿੱਤਾ ਫਿਲਹਾਲ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ ਕਿ ਦੋਸ਼ੀ ਨੇ ਸਰਕਾਰੀ ਪੈਸਿਆਂ ਨੂੰ ਹੋਰ ਕਿੱਥੇ-ਕਿੱਥੇ ਵਰਤਿਆ ਹੈ ਪਰ ਦੋਸ਼ੀ ਹੁਣ ਡਿਊਟੀ ‘ਤੇ ਹੁੰਦਾ ਤਾਂ ਸ਼ਾਇਦ ਧੋਖਾ ਹੋਰ ਵੀ ਜਿਆਦਾ ਹੋ ਜਾਂਦਾ। ਉਸ ਨੂੰ ਥਾਣੇ ਬੁਲਾਉਣ ਦੇ ਲਈ 4 ਵਾਰ ਨੋਟਿਸ ਲਾਇਆ ਜਾ ਚੁੱਕਿਆ ਹੈ ਅਤੇ 3 ਵਾਰ ਰੇਡ ਕੀਤੀ ਗਈ ਹੈ ਪਰ ਉਹ ਹੱਥ ਨਹੀਂ ਆਇਆ ਹੈ।