company employee mastermind robbery: ਲੁਧਿਆਣਾ (ਤਰਸੇਮ ਭਾਰਦਵਾਜ)- ਇੱਥੇ ਪੁਲਿਸ ਨੇ ਚੋਰਾਂ ‘ਤੇ ਨਕੇਲ ਕੱਸਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਨੂੰ ਇੱਥੇ ਗਿੱਲ ਰੋਡ ਸਥਿਤ ਇੰਡਸਾਇੰਡ ਬੈਂਕ ਦੇ ਬਾਹਰੋਂ ਬਜ਼ੁਰਗ ਨੂੰ ਧੱਕਾ ਦੇ 2.80 ਲੱਖ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਇਸ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਪਰ ਇਸ ਦੌਰਾਨ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਅਸਲ ਦੋਸ਼ੀ ਕੋਈ ਹੋਰ ਨਹੀਂ ਬਲਕਿ ਉਸ ਬਜ਼ੁਰਗ ਵਿਅਕਤੀ ਦੀ ਕੰਪਨੀ ਦੇ ਮੁਲਾਜ਼ਮ ਹੀ ਇਸ ਵਾਰਦਾਤ ਦਾ ਮਾਸਟਰਮਾਈਂਡ ਨਿਕਲਿਆ ਫਿਲਹਾਲ ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ 2 ਦੋਸ਼ੀਆਂ ਕੋਲੋਂ 43,500 ਰੁਪਏ ਅਤੇ ਇਕ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ਬਾਰੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਦੋਸ਼ੀ ਇੱਕ-ਦੂਜੇ ਦੇ ਜਾਣਕਾਰ ਹੀ ਸੀ।
ਪੁਲਿਸ ਦੇ ਹੱਥੀ ਦੋਸ਼ੀ ਉਸ ਸਮੇਂ ਆਇਆ ਜਦੋਂ ਸ਼ੱਕ ਦੇ ਆਧਾਰ ‘ਤੇ ਫੈਕਟਰੀ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਲਿਹਾਜਾ ਉਨ੍ਹਾਂ ਨੇ ਸਾਰਿਆਂ ਦੇ ਮੋਬਾਇਲ ਨੰਬਰਾਂ ਦੀ ਡੀਟੇਲ ਕਢਵਾਈ। ਉਸ ‘ਚ ਰੋਬਿਨ ਦੇ ਫੋਨ ‘ਤੇ ਲੁੱਟ ਦੇ ਸਮੇਂ ਅਤੇ ਉਸ ਤੋਂ ਪਹਿਲਾਂ ਇਕ ਹੀ ਨੰਬਰ ‘ਤੇ ਕਈ ਵਾਰ ਗੱਲ ਹੋਈ ਸੀ। ਦੂਜੇ ਪਾਸੇ ਘਟਨਾ ਸਥਾਨ ਤੋਂ ਜੋ ਕਾਲ ਡੰਪ ਚੁੱਕਿਆ, ਉਸ ‘ਚ ਰੋਬਿਨ ਦੇ ਮੋਬਾਇਲ ਰਾਹੀਂ ਮਿਲਿਆ ਨੰਬਰ ਉਸ ਨਾਲ ਮੈਚ ਹੋ ਗਿਆ। ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਖੁੱਲ ਗਿਆ।
ਜ਼ਿਕਰਯੋਗ ਹੈ ਕਿ 1 ਸਤੰਬਰ ਨੂੰ ਗਿੱਲ ਰੋਡ ਸਥਿਤ ਨਿੱਜੀ ਬੈਂਕ ‘ਚ ਫਾਇਨ ਬੈਰਿੰਗ ‘ਚ ਤਾਇਨਾਤ ਕੁਲਜੀਤ ਸਿੰਘ ਪੈਸੇ ਜਮ੍ਹਾਂ ਕਰਵਾਉਣ ਲਈ ਪਹੁੰਚੇ ਸੀ। ਬੈਂਕ ਦੇ ਐਂਟਰੀ ਗੇਟ ‘ਤੇ ਹੀ 3 ਲੁਟੇਰਿਆਂ ਨੇ ਬਜ਼ੁਰਗ ਕੁਲਜੀਤ ਸਿੰਘ ਤੋਂ ਪੈਸਿਆਂ ਦਾ ਬੈਗ ਖੋਹ ਕੇ ਫਰਾਰ ਹੋ ਗਏ ਸੀ। ਡੀਵੀਜਨ ਨੰਬਰ 6 ਮੁਖੀ ਅਮਨਦੀਪ ਸਿੰਘ ਬਰਾੜ ਨੇ ਵਾਰਦਾਤ ਦਾ ਮਾਸਟਰਮਾਈਂਡ ਅਰਜਿੰਦਰ ਸਿੰਘ ਉਰਫ ਰੋਬਿਨ ਚਾਚਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁੱਛ ਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਹੈ ਕਿ ਬੈਂਕ ਦੇ ਬਾਹਰ ਲੁੱਟ ਦੀ ਘਟਨਾ ਨੂੰ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਜ਼ਾਮ ਦਿੱਤਾ ਹੈ।ਇਹ ਸਬੰਧੀ ਯੋਜਨਾ 29 ਅਗਸਤ ਨੂੰ ਉਦੋਂ ਬਣਾਈ ਗਈ ਜਦੋਂ ਉਹ ਗੁਰਪ੍ਰੀਤ ਸਿੰਘ ਕਲਸੀ ਦੇ ਘਰ ਹਿਮਾਂਸ਼ੂ ਮਰਵਾਹਾ, ਦੀਪਕ ਲਾਲਕਾ, ਕਸ਼ਿਸ਼ ਭਿੰਡਰ, ਕੁੰਤਲ ਸਚਦੇਵਾ, ਅਭਿਜੀਤ ਮੰਡ ਅਤੇ ਮੁਦਿਤ ਸੂਦ ਇਕੱਠੇ ਹੋਏ ਸੀ। ਮੁਦਿਤ ਸੂਦ, ਕਸ਼ਿਸ਼ ਭਿੰਡਰ, ਅਭਿਜੀਤ ਨੇ ਦੱਸਿਆ ਹੈ ਕਿ ਉਨ੍ਹਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਨੂੰ ਪੈਸਿਆਂ ਦੀ ਜਰੂਰਤ ਸੀ ਅਤੇ ਸਾਰਿਆਂ ਨੇ ਮਿਲ ਕੇ ਲੁੱਟ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
ਰੋਬਿਨ ਨੇ ਦੱਸਿਆ ਹੈ ਕਿ ਉਹ ਫਾਇਨ ਬੈਰਿੰਗ ਕੰਪਨੀ ‘ਚ ਕੰਮ ਕਰਦਾ ਹੈ। ਉਨ੍ਹਾਂ ਦੇ ਇੱਥੇ ਬੈਂਕ ‘ਚ ਪੈਸਾ ਜਮ੍ਹਾਂ ਕਰਵਾਉਣ ਇਕ ਬਜ਼ੁਰਗ ਵਿਅਕਤੀ ਜਾਂਦਾ ਹੈ ਜਿਸ ਤੋਂ ਆਸਾਨੀ ਨਾਲ ਪੈਸਾ ਖੋਹਿਆ ਜਾ ਸਕਦਾ ਹੈ। ਜਿਸ ਦਿਨ ਉਹ ਫੈਕਟਰੀ ਤੋਂ ਪੈਸਾ ਜਮ੍ਹਾਂ ਕਰਵਾਉਣ ਬਾਹਰ ਨਿਕਲੇਗਾ, ਉਹ ਸਾਰਿਆਂ ਨੂੰ ਦੱਸ ਦੇਵੇਗਾ। 1 ਸਤੰਬਰ ਨੂੰ ਜਿਵੇਂ ਹੀ ਕੁਲਜੀਤ ਸਿੰਘ ਫੈਕਟਰੀ ‘ਚੋਂ ਪੈਸਾ ਜਮ੍ਹਾਂ ਕਰਵਾਉਣ ਲਈ ਜਾਂਦੇ ਹਨ ਤਾਂ ਰੋਬਿਨ ਆਪਣੇ ਸਾਥੀਆਂ ਨੂੰ ਇਸ ਬਾਰੇ ਜਾਣਕਾਰੀ ਦਿੰਦਾ ਹੈ। ਯੋਜਨਾ ਤਹਿਤ ਬੈਂਕ ਦੇ ਬਾਹਰ ਪੈਸਾ ਲੁੱਟ ਕੇ ਸਾਰੇ ਦੋਸ਼ੀ ਫਰਾਰ ਹੋ ਗਏ ਸੀ। ਪੁਲਿਸ ਨੇ ਇਸ ਮਾਮਲੇ ‘ਚ ਦੀਪਕ ਲਾਲਕਾ ਨਿਵਾਸੀ ਦੀਪ ਨਗਰ ਅਤੇ ਅਰਜਿੰਗਰ ਸਿੰਘ ਉਰਫ ਰੋਬਿਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ 6 ਦੋਸ਼ੀ ਫਰਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ। ਫਰਾਰ ਦੋਸ਼ੀ ਅਭਿਜੀਤ ਮੰਡ ਦੇ ਖਿਲਾਫ 3, ਕਸ਼ਿਸ਼ ਭਿੰਡਰ ਖਿਲਾਫ 2, ਮੁਦਿਤ ਸੂਦ ਤੇ 3 ਅਤੇ ਕੁੰਤਲ ਸਚਦੇਵਾ ‘ਤੇ ਇਕ ਮਾਮਲਾ ਦਰਜ ਹੈ।