camera installed public cp office: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਕਾਲ ਦੌਰਾਨ ਪਬਲਿਕ ਡੀਲਿੰਗ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਨਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਪੁਲਿਸ ਕਮਿਸ਼ਨਰ ਨੂੰ ਮਿਲਣ ਵਾਲੇ ਲੋਕਾਂ ਨੂੰ ਹੁਣ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਆਪਣੀ ਸ਼ਿਕਾਇਤ ਸੁਣਾਉਣੀ ਹੋਵੇਗੀ। ਇਸ ਦੇ ਲਈ ਸੀ.ਪੀ ਦਫਤਰ ‘ਚ ਵੀ.ਸੀ (ਵੀਡੀਓ ਕਾਨਫਰੰਸਿੰਗ) ਕਾਰਨਰ ਬਣਾਇਆ ਗਿਆ ਹੈ, ਜਿੱਥੇ ਖੜੇ ਹੋ ਕੇ ਕੈਮਰੇ ਰਾਹੀਂ ਸੀ.ਪੀ. ਨਾਲ ਗੱਲਾਂ ਕਰਨਗੇ। ਇੰਨਾ ਹੀ ਨਹੀਂ ਸ਼ਿਕਾਇਤ ‘ਤੇ ਵੀ ਈ-ਮਾਰਕਿੰਗ ਦਾ ਪ੍ਰੋਸੈਸ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਦਾ ਕਾਰਨ ਇਹ ਹੈ ਕਿ ਹੁਣ ਤੱਕ ਪਬਲਿਕ ਡੀਲਿੰਗ ਦੌਰਾਨ ਹੀ ਲੁਧਿਆਣਾ ਪੁਲਿਸ ਦੇ 300 ਤੋਂ ਜਿਆਦਾ ਪੁਲਿਸ ਮੁਲਾਜ਼ਮ ਪਾਜ਼ੀਟਿਵ ਹੋਏ, ਜਿਸ ‘ਚ ਅੱਧੇ ਤੋਂ ਜਿਆਦਾ ਰਿਕਵਰ ਹੋ ਗਏ ਅਤੇ ਏ.ਸੀ.ਪੀ-ਏ.ਐੱਸ.ਆਈ ਦੀ ਮੌਤ ਵੀ ਹੋਈ। ਲਿਹਾਜ਼ਾ ਲੋਕਾਂ ਨੂੰ ਬਿਨਾ ਪਰੇਸ਼ਾਨ ਕੀਤੇ, ਉਨ੍ਹਾਂ ਦੀ ਗੱਲ ਸੁਣਨ ਅਤੇ ਮਿਲਣ ਦਾ ਇਹ ਤਾਰੀਕਾ ਕੱਢਿਆ ਗਿਆ ਹੈ। ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨੂੰ ਪੁਲਿਸ ਦੇ ਸਾਰੇ ਵਿਭਾਗਾਂ ‘ਚ ਲਾਗੂ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਸ਼ਿਕਾਇਤਾਂ ਦੇਣ ਆਉਣ ਵਾਲੇ ਲੋਕਾਂ ਨੂੰ ਵੀ.ਸੀ ਕਾਰਨਰ ‘ਚ ਵਾਰੀ-ਵਾਰੀ ਭੇਜਿਆ ਜਾਵੇਗਾ, ਜਿੱਥੇ ਇਕ ਕੈਮਰਾ ਲੱਗਾ ਹੈ, ਜੋ ਕਿ ਸੀ.ਪੀ ਦੇ ਲੈਪਟਾਪ ਨਾਲ ਕੁਨੈਕਟ ਹੈ। ਪੀੜਤ ਆਪਣੀ ਸ਼ਿਕਾਇਤ ਦੱਸੇਗਾ ਅਤੇ ਉਸ ਤੋਂ ਸ਼ਿਕਾਇਤ ਦੀ ਕਾਪੀ ਲੈ ਕੇ ਉਸ ਨਾਲ ਸਬੰਧਿਤ ਅਧਿਕਾਰੀ ਨੂੰ ਮਾਰਕ ਕਰ ਦਿੱਤੀ ਜਾਵੇਗੀ। ਇਸ ਦੀ ਸੂਚਨਾ ਸ਼ਿਕਾਇਤਕਰਤਾ ਨੂੰ ਉਸ ਦੇ ਫੋਨ ‘ਤੇ ਭੇਜ ਰਹੇ ਹਾਂ। ਇਸ ‘ਚ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੋਵੇਗੀ। ਸੀ.ਪੀ ਰਾਕੇਸ਼ ਅਗਰਵਾਲ ਨੇ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਜਰੂਰੀ ਹੈ ਅਤੇ ਲੋਕਾਂ ਦੀ ਪਰੇਸ਼ਾਨੀ ਸੁਣਨਾ ਸੀ। ਲਿਹਾਜ਼ਾ ਲੋਕਾਂ ਦੇ ਲਈ ਕੈਮਰੇ ਲਾ ਦਿੱਤੇ ਗਏ ਹਨ, ਜਿੱਥੇ ਆ ਕੇ ਉਹ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲ ਦੱਸ ਸਕਦੇ ਹਨ। ਇਸ ਤੋਂ ਇਲਾਵਾ ਸੀ.ਪੀ ਦਫਤਰ ਆਉਣ ਵਾਲੇ ਲੋਕ ਤਾਂ ਦਸਤਾਵੇਜ ਦੇ ਸਕਦੇ ਹਨ ਪਰ ਜੋ ਲੋਕ ਆਪਣੀ ਸ਼ਿਕਾਇਤ ਮਾਰਕ ਕਰਵਾਉਣਾ ਚਾਹੁੰਦੇ ਹਨ। ਘਰ ਤੋਂ ਨਹੀਂ ਆ ਸਕਦੇ ਹਨ, ਉਹ ਸ਼ਿਕਾਇਤ ਦੀ ਪੀ.ਡੀ.ਐੱਫ ਫਾਇਲ ਨੂੰ ਈਮੇਲ ਰਾਹੀਂ ਭੇਜ ਸਕਦੇ ਹਨ। ਸਬੰਧਿਤ ਅਦਿਕਾਰੀ ਨੂੰ ਮਾਰਕ ਕਰਨ ਚੋਂ ਬਾਅਦ ਈਮੇਲ ‘ਤੇ ਹੀ ਪੀੜਤ ਪੱਖ ਨੂੰ ਰਿਵਰਟ ਕੀਤਾ ਜਾ ਰਿਹਾ ਹੈ ਅਤੇ ਉਸੇ ‘ਤੇ ਅਧਿਕਾਰੀ ਦਾ ਨੰਬਰ ਵੀ ਦੇ ਰਹੇ ਹਨ ਤਾਂ ਕਿ ਉਨ੍ਹਾਂ ਪਰੇਸ਼ਾਨੀ ਨਾ ਹੋਵੇ। ਇਸ ਸਿਸਟਮ ਨੂੰ ਥਾਣੇ ਪੱਧਰ ‘ਤੇ ਵੀ ਕੀਤਾ ਜਾ ਰਿਹਾ ਹੈ।