Lok Bhalai Manch Corporation Commissioner: ਲੁਧਿਆਣਾ (ਤਰਸੇਮ ਭਾਰਦਵਾਜ)- ਸਮਾਰਟ ਸਿਟੀ ਦੀਆਂ ਪੋਲਾਂ ਖੋਲਦੀਆਂ ਨਜ਼ਰ ਆ ਰਹੀਆਂ ਹਨ ਇੱਥੋ ਦੇ ਵਿਧਾਨਸਭਾ ਹਲਕਾ ਸਾਹਨੇਵਾਲ ਚ ਪੈਂਦੇ ਰਾਹੋ ਰੋਡ ਅਤੇ ਆਸਪਾਸ ਦੇ ਪਿੰਡਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਤੋਂ ਸਾਫ ਦਿਖਾਈ ਦੇ ਰਿਹਾ ਸੀ ਕਿ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਸੀਵਰੇਜ ਦਾ ਪਾਣੀ ਸੜਕਾਂ ਤੇ ਖੜ੍ਹਾ ਭਿਆਨਕ ਬੀਮਾਰੀਆਂ ਨੂੰ ਸੁਨੇਹਾ ਦੇ ਰਿਹਾ। ਇਸ ਤੋਂ ਇਲਾਵਾ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਚ ਜਾਂਦਾ ਹੈ। ਇੰਨੀ ਖਸਤਾ ਹਾਲਤ ਦੀਆਂ ਸੜਕਾਂ ਤੇ ਗੰਦਗੀ ਤੋਂ ਅੱਕੇ ਪਏ ਲੋਕਾਂ ਨੇ ਅੱਜ ਲੋਕ ਭਲਾਈ ਮੰਚ ਵਲੋਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਹੈ।
ਦੱਸਣਯੋਗ ਹੈ ਕਿ ਇਹ ਰੋਡ ਲੁਧਿਆਣਾ ਤੋਂ ਮਾਛੀਵਾੜਾ ਸਾਹਿਬ, ਆਨੰਦਪੁਰ ਸਾਹਿਬ ਅਤੇ ਨਵਾਂ ਸ਼ਹਿਰ ਵਰਗੇ ਜ਼ਿਲਿਆਂ ਨੂੰ ਜਾਂਦੀ ਹੈ, ਜਿਸ ਤੇ ਹਜ਼ਾਰਾਂ ਲੋਕ ਸਫਰ ਕਰਦੇ ਹਨ। ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਮੰਗ ਪੱਤਰ ਸੌਂਪਦੇ ਹੋਏ ਲੋਕ ਭਲਾਈ ਮੰਚ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਬੰਦ ਪਈ ਰਾਹੋਂ ਰੋਡ ਦੀ ਸੀਵਰੇਜ ਪ੍ਰਣਾਲੀ ਅਤੇ ਟੁੱਟੀ ਹੋਈ ਸੜਕ ਜੋ ਕਿ ਬਹੁਤ ਖਸਤਾ ਹਾਲਤ ‘ਚ ਹੈ, ਉਸ ਦਾ ਕੰਮ ਜਲਦੀ ਤੋਂ ਜਲਦੀ ਕਰਵਾਇਆ ਜਾਵੇ।