Western Union looted case: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਵੱਖ-ਵੱਖ ਦੇਸ਼ਾਂ ਦੇ 1310 ਡਾਲਰ, ਇਕ ਸੋਨੇ ਦੀ ਚੇਨ, ਦਾਤਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਲੁਟੇਰਾ ਗਿਰੋਹ ਨੇ ਇੱਥੋ ਦੇ ਸਮਰਾਲਾ ਚੌਕ ਨੇੜੇ ਵਿਜੇ ਇੰਟਰਪ੍ਰਾਈਜ਼ ਨਾਂ ਦੀ ਵੈਸਟਰਨ ਯੂਨੀਅਨ ਦੀ ਦੁਕਾਨ ‘ਚ 1 ਸਤੰਬਰ ਉਸ ਵੇਲੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਜਦੋਂ ਇੱਥੇ ਦੁਕਾਨ ਮਾਲਕ ਵਿਜੇ ਕੁਮਾਰ ਦੇ ਪੁੱਤਰ ਸ਼ਕਤੀ ਇਕੱਲਾ ਦੁਕਾਨ ‘ਚ ਬੈਠਾ ਸੀ। ਇਸ ਤੋਂ ਬਾਅਦ 4 ਨਕਾਬਪੋਸ਼ ਲੁਟੇਰੇ ਦੁਕਾਨ ‘ਚ ਦਾਖਲ ਹੋਏ ਤੇ ਪਿਸਤੌਲ ਦੀ ਨੌਕ ‘ਤੇ 5 ਲੱਖ ਰੁਪਏ ਕੈਸ਼, ਇਕ ਲੱਖ ਦੇ ਡਾਲਰ, ਚੇਨ, ਮੋਬਾਇਲ ਫੋਨ ਲੁੱਟਿਆ ਸੀ। ਇਨ੍ਹਾਂ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ‘ਚ 2 ਦੋਸ਼ੀ ਡਾਬਾ ਰੋਡ ਦੇ ਸਾਹਿਲ, ਵਰਮਾ ਅਤੇ ਪ੍ਰੀਤ ਨਗਰ ਦੇ ਦਮਨਜੀਤ ਸਿੰਘ ਉਰਫ ਦਮਨ ਹਨ। ਇਸ ਤੋਂ ਇਲਾਵਾ ਫਰਾਰ ਦੋਸ਼ੀ ਜੁਝਾਰ ਨਗਰ ਦੇ ਗਗਨਦੀਪ ਸਿੰਘ ਅਤੇ ਬਰੋਟਾ ਰੋਡ ਦੇ ਦੀਪਕ ਕੁਮਾਰ ਦੇ ਨਾਂ ਨਾਲ ਹੋਈ ਹੈ। ਦੋਸ਼ੀਆਂ ਨੂੰ ਪੁਲਿਸ ਨੇ 2 ਦਿਨਾਂ ਲਈ ਰਿਮਾਂਡ ‘ਤੇ ਲਿਆ ਹੈ।
ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਗਗਨਦੀਪ ਨੇ ਉਕਤ ਮਨੀ ਐਕਸਚੇਂਜਰ ਦੀ ਦੁਕਾਨ ਦੇਖੀ ਅਤੇ ਲੁੱਟਣ ਦਾ ਪਲਾਨ ਬਣਾਇਆ। ਕਈ ਦਿਨਾਂ ਤੱਕ ਦੁਕਾਨ ‘ਤੇ ਨਜ਼ਰ ਰੱਖੀ ਤੇ ਵਾਰਦਾਤ ਦੇ ਦਿਨ ਪਹਿਲਾਂ ਸਾਹਿਲ ਨੂੰ ਕੈਸ਼ ਚੈੱਕ ਕਰਨ ਲਈ ਭੇਜਿਆ। ਉਹ 25 ਹਜ਼ਾਰ ਡਾਲਰ ਬਦਲਾਉਣ ਦੇ ਬਹਾਨੇ ਗਿਆ। ਫਿਰ ਦੋਬਾਰਾ ਆ ਕੇ ਵਾਰਦਾਤ ਕੀਤੀ।
ਇਹ ਵੀ ਦੱਸਿਆ ਜਾਂਦਾ ਹੈ ਕਿ ਦੋਸ਼ੀ ਦਮਨਜੀਤ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਨਾ ਚੱਲਣ ਤੇ ਉਸ ਨੇ ਸਾਹਿਲ ਨਾਲ ਗੱਲ ਕੀਤੀ ਸੀ। ਸਾਹਿਲ ਨੇ ਲੁੱਟ ਦਾ ਪਲਾਨ ਬਣਾਇਆ ਤਾਂ ਦਮਨ ਨੂੰ ਲੱਖਪਤੀ ਬਣਨ ਦਾ ਸਪਨਾ ਦਿਖਾ ਕੇ ਨਾਲ ਮਿਲਾਇਆ। ਦਮਨ ਨੇ ਪਹਿਲੀ ਵਾਰ ਵਾਰਦਾਤ ਕੀਤੀ ਸੀ ਬਾਕੀ ਤਿੰਨ ਦੋਸ਼ੀ ਕੋਈ ਕੰਮ ਨਹੀਂ ਕਰਦੇ ਸੀ।