teenager murdered dispute fields: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਜ਼ਮੀਨ ਨੂੰ ਪਾਣੀ ਲਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 14 ਸਾਲਾਂ ਮੁੰਡੇ ਨੂੰ ਰੂਹ ਕੰਬਾਊ ਮੌਤ ਮਿਲੀ। ਘਟਨਾ ਨੂੰ ਅੰਜਾਮ ਦੇ ਦੋਸ਼ੀ ਮੌਕੇ ‘ਤੇ ਫਰਾਰ ਹੋ ਗਿਆ। ਘਟਨਾ ਦੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਰੂਹ ਕੰਬਾਊ ਇਹ ਘਟਨਾ ਥਾਣਾ ਮਿਹਰਬਾਨ ਅਧੀਨ ਆਉਂਦੇ ਪਿੰਡ ਕੰਡਿਆਨਾ ਕਲਾਂ ਦੀ ਬਸਤੀ ਬਾਜ਼ੀਗਰ ‘ਚ ਵਾਪਰੀ।
ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐੱਸ.ਐੱਚ.ਓ. ਕੁਲਵੰਤ ਸਿੰਘ ਮੱਲੀ ਨੇ ਦੱਸਿਆ ਹੈ ਕਿ ਗੁਰਪ੍ਰੀਤ ਸਿੰਘ (14) ਪੁੱਤਰ ਮੱਖਣ ਸਿੰਘ ਪਿੰਡ ‘ਚ ਆਪਣੇ ਖੇਤ ‘ਚ ਫਸਲ ਨੂੰ ਪਾਣੀ ਲਾ ਰਿਹਾ ਸੀ ਕਿ ਇਸੇ ਪਿੰਡ ਦਾ ਰਹਿਣ ਵਾਲਾ ਸਰੂਪ ਰਾਮ ਰੂਪਾ (30) ਆ ਗਿਆ, ਜਿਸ ਦੀ ਗੁਰਪ੍ਰੀਤ ਦੇ ਨਾਲ ਖੇਤ ‘ਚ ਪਾਣੀ ਲਾਉਣ ਨੂੰ ਲੈ ਕੇ ਬਹਿਸ ਹੋਣ ਲੱਗੀ, ਜਿਸ ਤੋਂ ਬਾਅਦ ਸਰੂਪ ਰਾਮ ਨੇ ਗੁਰਪ੍ਰੀਤ ਦੇ ਹੱਥ ‘ਚ ਫੜ੍ਹੀ ਹੋਈ ਕਹੀ ਨੂੰ ਖੋਹ ਕੇ ਗੁਰਪ੍ਰੀਤ ਦੇ ਸਿਰ ’ਤੇ ਤਿੰਨ ਵਾਰ ਕੀਤੇ ਤੇ ਦੋਸ਼ੀ ਖੁਦ ਮੌਕੇ ਤੋਂ ਫਰਾਰ ਹੋ ਗਿਆ।ਇਸ ਘਟਨਾ ਦਾ ਉਦੋ ਪਤਾ ਲੱਗਿਆ ਜਦੋਂ ਕੁੱਝ ਸਮੇਂ ਬਾਅਦ ਗੁਰਪ੍ਰੀਤ ਦਾ ਇਕ ਰਿਸ਼ਤੇਦਾਰ ਉੱਥੇ ਆਇਆ ਤਾਂ ਦੇਖਿਆ ਉਹ ਖੂਨ ਨਾਲ ਲੱਥਪਥ ਹੇਠਾਂ ਡਿੱਗਿਆ ਪਿਆ ਸੀ, ਜਿਸ ਨੇ ਰੌਲਾ ਪਾ ਕੇ ਲੋਕਾਂ ਨੂੰ ਉੱਥੇ ਬੁਲਾਇਆ ਤੇ ਗੁਰਪ੍ਰੀਤ ਨੂੰ ਜ਼ਖ਼ਮੀਂ ਹਾਲਤ ‘ਚ ਚੁੱਕ ਕੇ ਹਸਪਤਾਲ ਲੈ ਗਏ, ਇੱਥੇ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਟਰਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਮੱਖਣ ਸਿੰਘ ਦੇ ਬਿਆਨ ’ਤੇ ਸਰੂਪ ਰਾਮ ਰੂਪਾ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ 2 ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਮਾਪਿਆ ਦਾ ਇਕਲੌਤਾ ਪੁੱਤਰ ਸੀ, ਜੋ ਕਿ 9ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ।