Mumbai Indians release theme campaign: ਦੁਬਈ: ਮੌਜੂਦਾ ਜੇਤੂ ਮੁੰਬਈ ਇੰਡੀਅਨਜ਼ ਨੇ ਸ਼ਨੀਵਾਰ ਨੂੰ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਆਪਣੀ ਥੀਮ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੌਜੂਦਾ ਵਿਜੇਤਾ ਪ੍ਰਸ਼ੰਸਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਜਸ਼ਨਾਂ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰ ਰਹੀ ਹੈ। ਫ੍ਰੈਂਚਾਇਜ਼ੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਪ੍ਰਸ਼ੰਸਕ ਆਪਣੇ ਘਰਾਂ ਅਤੇ ਕਲੋਨੀਆਂ ਵਿੱਚ ਸਮਾਜਿਕ ਦੂਰੀਆਂ ਦਾ ਪਾਲਣ ਕਰਦਿਆਂ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ। ਫਰੈਂਚਾਇਜ਼ੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਾਡੇ ਪਰਿਵਾਰ ਦੀ ਭਾਵਨਾ ਨੂੰ ਦੱਸਦੀ ਹੈ ਜੋ ਕਿਸੇ ਵੀ ਸਥਿਤੀ ਵਿੱਚ ਸੁੰਗੜਦੀ ਨਹੀਂ ਹੈ।
IPL-2020 ਦਾ ਆਯੋਜਨ ਇਸ ਵਾਰ ਕੋਵਿਡ -19 ਦੇ ਕਾਰਨ ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਆਈਪੀਐਲ ਦੇ ਸਾਰੇ ਮੈਚ UAE ਦੇ ਤਿੰਨ ਸ਼ਹਿਰਾਂ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚੋਂ ਦੁਬਈ ਸਭ ਤੋਂ ਵੱਧ 24 ਮੈਚਾਂ ਦੀ ਮੇਜ਼ਬਾਨੀ ਕਰੇਗਾ। ਉੱਥੇ ਹੀ ਆਬੂ ਧਾਬੀ ਵਿੱਚ 20 ਮੈਚ ਤੇ ਸ਼ਾਰਜਾਹ ਵਿੱਚ ਸਭ ਤੋਂ ਘੱਟ 12 ਮੈਚ ਖੇਡੇ ਜਾਣਗੇ।
ਦਰਅਸਲ, ਇਸ ਸੀਜ਼ਨ ਦੇ ਪਹਿਲੇ ਮੈਚ ਵਿੱਚ ਮੁੰਬਈ ਦਾ ਸਾਹਮਣਾ ਚੇੱਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਫ੍ਰੈਂਚਾਇਜ਼ੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਹੈ ਕਿ ਕੇਰਨ ਪੋਲਾਰਡ ਅਤੇ ਸ਼ੇਰਫੈਨ ਰਦਰਫੋਰਡ ਟੀਮ ਵਿੱਚ ਸ਼ਾਮਿਲ ਹੋਣ ਲਈ ਯੂਏਈ ਪਹੁੰਚ ਗਏ ਹਨ। ਅਬੂ ਧਾਬੀ ਵਿੱਚ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ 19 ਸਤੰਬਰ ਨੂੰ ਹੋਵੇਗਾ। ਇਹ ਮੈਚ ਲੀਗ ਦੇ 13ਵੇਂ ਸੀਜ਼ਨ ਦੀ ਸ਼ੁਰੂਆਤ ਕਰੇਗਾ। ਹੁਣ ਤੱਕ ਜਾਰੀ ਕੀਤੇ ਗਏ ਸ਼ਡਿਊਲ ਦੇ ਅਨੁਸਾਰ ਅਬੂ ਧਾਬੀ ਵਿੱਚ ਆਖਰੀ ਲੀਗ ਮੈਚ 2 ਨਵੰਬਰ ਨੂੰ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਹੋਵੇਗਾ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਆਈਪੀਐਲ ਆਪਣੇ ਤਹਿ ਪ੍ਰੋਗਰਾਮ 29 ਮਾਰਚ ਤੋਂ ਸ਼ੁਰੂ ਨਹੀਂ ਸਕਿਆ। ਬੀਸੀਸੀਆਈ ਨੇ ਕੋਵਿਡ-19 ਦੇ ਕਾਰਨ 13ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ, ਪਰ ਪਿਛਲੇ ਮਹੀਨੇ ਬੋਰਡ ਨੇ ਆਈਪੀਐਲ ਨੂੰ ਦੇਸ਼ ਤੋਂ ਬਾਹਰ ਕਰਾਉਣ ਦਾ ਫੈਸਲਾ ਕੀਤਾ ਸੀ।