Dhani Ram build a wooden bicycle: ਚੰਡੀਗੜ੍ਹ : ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ। ਅਜਿਹੀ ਹੀ ਇੱਕ ਪਹਿਲ ਮੋਹਾਲੀ ਜਿਲ੍ਹੇ ਦੇ ਜ਼ੀਰਕਪੁਰ ‘ਚ ਰਹਿਣ ਵਾਲੇ ਧਨੀ ਰਾਮ ਨੇ ਕੀਤੀ। ਧਨੀ ਰਾਮ ਨੇ ਬਚਪਨ ਦੇ ਸ਼ੌਕ ਨੂੰ ਪੂਰਾ ਕਰਨ ਲਈ ਲੱਕੜੀ ਦੀ ਸਾਈਕਲ ਬਣਾ ਲਈ। ਇੱਕ ਸਾਈਕਲ ਬਣਾਉਣ ਤੋਂ ਬਾਅਦ ਹੁਣ ਧਨੀ ਰਾਮ ਨੇ ਲੱਕੜੀ ਦੀ ਸਾਈਕਲ ਬਣਾਉਣ ਦਾ ਕਾਰੋਬਾਰ ਹੀ ਸ਼ੁਰੂ ਕਰ ਲਿਆ ਹੈ ਅਤੇ ਉਸ ਨੂੰ ਬਣਾਉਣ ਲਈ ਲਗਾਤਾਰ ਆਰਡਰ ਵੀ ਆ ਰਹੇ ਹਨ। ਧਨੀਰਾਮ ਨੇ ਪਹਿਲੀ ਸਾਈਕਲ ਸ਼ੌਕ ਦੇ ਤੌਰ ‘ਤੇ ਬਣਾਈ ਸੀ ਪਰ ਹੁਣ ਇਹ ਕਾਰੋਬਾਰ ਬਣ ਚੁੱਕਾ ਹੈ। ਲੌਕਡਾਊਨ ਦੌਰਾਨ ਹੁਣ ਤਕ 20 ਦੇ ਲਗਭਗ ਸਾਈਕਲ ਦਾ ਆਰਡਰ ਲੈ ਕੇ ਉਸ ਨੂੰ ਬਣਾ ਕੇ ਗਾਹਕ ਨੂੰ ਮੁਹੱਈਆ ਕਰਵਾ ਚੁੱਕੇ ਹਨ ਅਤੇ 20 ਹੋਰਨਾਂ ਨੂੰ ਬਣਾਉਣ ਦਾ ਕੰਮ ਧਨੀਰਾਮ ਕਰ ਰਹੇ ਹਨ।
ਸਾਈਕਲ ਨਿਰਮਾਤਾ ਧਨੀ ਰਾਮ ਨੇ ਦੱਸਿਆ ਕਿ ਸਾਈਕਲ ਬਣਾਉਣ ਦਾ ਕੰਮ ਨਾ ਸਿਰਫ ਉਨ੍ਹਾਂ ਨੇ ਆਪਣੇ ਸ਼ੌਕ ਨੂੰ ਪੂਰਾ ਕਰਨ ਦਾ ਸਮਾਂ ਪੂਰਾ ਦੇ ਰਿਹਾ ਹੈ ਉਸ ਨੂੰ ਇਕ ਬੇਹਤਰ ਰਹਿਣ ਸਹਿਣ ਲਈ ਪੈਸਾ ਵੀ ਦੇ ਰਿਹਾ ਹੈ। ਇੱਕ ਸਾਈਕਲ ਲਈ ਉਹ 15 ਤੋਂ 18 ਹਜ਼ਾਰ ਰੁਪਏ ਲੈ ਰਹੇ ਹਨ ਜਿਸ ਨੂੰ ਬਣਾਉਣ ਦਾ ਖਰਚਾ 15 ਹਜ਼ਾਰ ਆਉਂਦਾ ਹੈ ਤੇ ਇਹ ਕੰਮ ਘਰ ‘ਤੇ ਹੀ ਪੂਰਾ ਹੋ ਜਾਂਦਾ ਹੈ। ਧਨੀ ਰਾਮ ਨੂੰ ਬਚਪਨ ਤੋਂ ਸ਼ੌਕ ਸੀ ਕਿ ਲੱਕੜੀ ਦੀ ਸਾਈਕਲ ਹੋਵੇ ਅਤੇ ਉਸ ‘ਤੇ ਸਵਾਰੀ ਕਰੇ। ਇਸ ਲਈ ਲੌਕਡਾਊਨ ‘ਚ ਇਕ ਕੋਸ਼ਿਸ਼ ਕੀਤੀ ਤੇ ਹੁਣ ਉਹ ਕਾਰੋਬਾਰ ਬਣ ਚੁੱਕਾ ਹੈ। ਧਨੀ ਰਾਮ ਨੇ ਦੱਸਿਆ ਕਿ ਪਿਤਾ ਲੱਕੜੀ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਦੇਖਕੇ ਹੀ ਮੈਂ ਕੰਮ ਸ਼ੁਰੂ ਕੀਤਾ। ਬਚਪਨ ‘ਚ ਉਨ੍ਹਾਂ ਦੀ ਤਰ੍ਹਾਂ ਛੋਟੀ-ਛੋਟੀਆਂ ਲੱਕੜੀਆਂ ਨੂੰ ਕੱਟਣ ਦਾ ਕੰਮ ਕਰਦਾ ਸੀ, ਜਿਸ ਨੂੰ ਲੈ ਕੇ ਕਾਫੀ ਡਾਂਟ ਵੀ ਪੈਂਦੀ ਸੀ। ਮੈਂ ਹਮੇਸ਼ਾ ਪਿਤਾ ਨੂੰ ਸਾਈਕਲ ਦੀ ਗੱਲ ਕਹਿੰਦਾ ਸੀ ਤਾਂ ਮੈਨੂੰ 15 ਸਾਲ ਦੀ ਉਮਰ ‘ਚ ਹੀ ਲੋਹੇ ਦੀ ਸਾਈਕਲ ਵੀ ਲਿਆ ਦਿੱਤੀ ਪਰ ਜੋ ਸਕੂਨ ਹੁਣ ਮਿਲਿਆ