vehicles challans violation lockdown rules: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਐਤਵਾਰ ਨੂੰ ਲਾਕਡਾਊਨ ਦੌਰਾਨ ਜਿੱਥੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਹਨ ਪਰ ਸੜਕਾਂ ‘ਤੇ ਵਾਹਨਾਂ ਦੀ ਭੀੜ ਦੇਖਣ ਨੂੰ ਮਿਲੀ। ਹਾਲਾਂਕਿ ਜਰੂਰੀ ਸਾਮਾਨ ਵਾਲੀਆਂ ਦੁਕਾਨਾਂ ਖੁੱਲੀਆਂ ਹੋਈਆਂ ਸੀ। ਇਸ ਦੌਰਾਨ ਟ੍ਰੈਫਿਕ ਪੁਲਿਸ ਨੇ ਵੀ ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ, ਜਿਸ ਦੇ ਚੱਲਦਿਆਂ ਕੋਵਿਡ ਦੇ ਨਿਯਮਾਂ ਨੂੰ ਤੋੜਨ ਵਾਲੇ ਲਗਭਗ 150 ਵਾਹਨ ਸਵਾਰਾਂ ਦੇ ਚਲਾਨ ਕੱਟੇ।
ਦੂਜੇ ਪਾਸੇ ਪੁਲਿਸ ਲਗਾਤਾਰ ਇਲਾਕਿਆਂ ‘ਚ ਗਸ਼ਤ ਕਰ ਰਹੀ ਤਾਂ ਕਿ ਕੋਈ ਵੀ ਦੁਕਾਨਦਾਰ ਦੁਕਾਨ ਨਾ ਖੋਲੇ। ਪੁਲਿਸ ਨੇ ਲਾਊਡ ਸਪੀਕਰ ਰਾਹੀਂ ਅਨਾਊਸਮੈਂਟ ਵੀ ਕੀਤੀ। ਇਸ ਦੇ ਨਾਲ ਕੁਝ ਮੁਹੱਲਿਆਂ ‘ਚੋ ਲੋਕਾਂ ਨੇ ਸ਼ੋਸਲ ਡਿਸਟੈਂਸਿੰਗ ਦੀਆਂ ਧੱਜੀਆਂ ਵੀ ਉਡਾਈਆਂ, ਜਿਸ ਦੇ ਚੱਲਦਿਆਂ ਲਾਪਰਵਾਹੀਂ ਦੇ ਮਾਮਲੇ ਦਰਜ ਹੋਏ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਜਿੱਥੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਅਸਰ ਦੇਖਣ ਨੂੰ ਮਿਲਿਆ, ਉੱਥੇ ਹੀ ਦੂਜੇ ਪਾਸੇ ਲੁਧਿਆਣੇ ਤੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਜਾਣ ਵਾਲੇ ਮੁਸਾਫਰ ਨੂੰ ਬੱਸਾਂ ਨਾ ਮਿਲਣ ਕਾਰਨ ਸੜਕਾਂ ‘ਤੇ ਖੱਜਲ ਖੁਆਰ ਵੀ ਹੋਣਾ ਪਿਆ ।