protest delhi highway Labor: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਮਜ਼ਦੂਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਹਾਈਵੇਅ ‘ਤੇ ਲਾਲ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਪ੍ਰਧਾਨ ਰਮੇਸ਼ ਮਿਸ਼ਰਾ ਨੇ ਕੀਤੀ। ਇਸ ਦੌਰਾਨ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਮਜ਼ਦੂਰ ਵਿਰੋਧੀ ਨੀਤਿਆਂ ਦੀ ਨਿੰਦਾ ਕੀਤੀ ਗਈ ਅਤੇ ਯੂਨੀਅਨ ਵਿਰੋਧੀ ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਸਾਬਕਾ ਪ੍ਰਧਾਨ ਅਵਧੇਸ਼ ਪਾਂਡੇ, ਉਪ ਪ੍ਰਧਾਨ ਰਾਮ ਸੇਵਕ, ਕੈਸ਼ੀਅਰ ਦਿਲੀਪ ਕੁਮਾਰ ਨੂੰ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਗਿਆ। ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਯੂਨੀਅਨ ਨਾਲ ਸਬੰਧਿਤ ਜੋ ਵੀ ਦਸਤਾਵੇਜ਼, ਕੈਸ਼ ਮੋਟਰਸਾਈਕਲ ਹਨ, ਉਸ ਨੂੰ ਇਕ ਹਫ਼ਤੇ ‘ਚ ਦਫਤਰ ‘ਚ ਜਮਾਂ ਕਰੋ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਭਾ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਖਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੀ ਆੜ ‘ਚ ਦੇਸ਼ ਦੀ ਜਾਇਦਾਦ ਨੂੰ ਨਿੱਜੀ ਹੱਥਾਂ ‘ਚ ਦੇਣਾ ਬੰਦ ਕਰਨ ਤਾਂ ਜੋ ਵੀ ਟੈਕਸ ਦੇ ਦਾਇਰੇ ਤੋਂ ਬਾਹਰ ਹਨ। ਉਨ੍ਹਾਂ ਦੇ ਖਾਤੇ ‘ਚ ਘੱਟੋਂ-ਘੱਟ 7500 ਰੁਪਏ ਮਹੀਨਾ ਉਨ੍ਹਾਂ ਨੂੰ ਦਿੱਤਾ ਜਾਵੇ, ਮਨਰੇਗਾ ਦੀ ਹੱਦ ਸ਼ਹਿਰਾਂ ਤਕ ਕੀਤੀ ਜਾਵੇ ਤੇ ਕੰਪਨੀਆਂ ‘ਚ ਲੜੀਬੱਧ ‘ਤੇ ਰੋਕ ਲਗਾਈ ਜਾਵੇ।ਇਸ ਮੌਕੇ ‘ਤੇ ਸੀਟੂ ਦੇ ਸਕੱਤਰ ਕਾਮਰੇਡ ਰਘੂਨਾਥ ਸਿੰਘ, ਸੀ.ਪੀ.ਆਈ.ਐੱਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ, ਜਤੇਂਦਰਪਾਲ ਸਿੰਘ, ਨੌਜਵਾਨ ਸਭਾ ਦੇ ਪ੍ਰਧਾਨ ਕਾਮਰੇਡ ਡਾ.ਗੁਰਵਿੰਦਰ ਸਿੰਘ ਸ਼ਾਮਲ ਹੋਏ।