cylinder theft persons arrest police: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 2 ਅਜਿਹੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਰੇਹੜੀਆਂ ਤੋਂ ਸਿਲੰਡਰ ਚੋਰੀ ਕਰਦੇ ਸੀ, ਮੌਕੇ ‘ਤੇ ਉਨ੍ਹਾਂ ਕੋਲੋਂ 4 ਸਿੰਲਡਰ ਵੀ ਬਰਾਮਦ ਕੀਤੇ ਗਏ। ਦੋਸ਼ੀਆਂ ਨੂੰ ਐਤਵਾਰ ਹੀ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਰਿਮਾਂਡ ਹਾਸਿਲ ਕਰਕੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ‘ਚੋਂ ਚੰਦਨ ਨਗਰ ਦੇ ਵਾਸੀ ਸੌਰਭ ਤੇ ਪ੍ਰਰੀਤਮ ਨਗਰ ਦੇ ਰਹਿਣ ਵਾਲੇ ਪ੍ਰਰੇਮ ਵਰਮਾ ਉਰਫ ਬੌਬੀ ਦੇ ਨਾਂ ਨਾਲ ਹੋਈ ਹੈ।
ਜਾਂਚ ਅਫ਼ਸਰ ਹਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੀਵਾਨ ਗੈਸ ਹੋਮ ਡਿਲੀਵਰੀ ਦੇ ਕਰਿੰਦੇ ਮਨੋਜ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਚੰਦਰ ਨਗਰ ‘ਚ ਸਿਲੰਡਰਾਂ ਦੀ ਡਿਲੀਵਰੀ ਦੇਣ ਜਾ ਰਿਹਾ ਸੀ, ਇਸੇ ਦੌਰਾਨ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਉਸਦੇ ਰੇੜੇ ਤੋਂ ਸਿਲੰਡਰ ਚੋਰੀ ਕਰ ਲਿਆ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸੇ ਦੌਰਾਨ ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਸੌਰਭ ਤੇ ਪ੍ਰਰੇਮ ਵਰਮਾ ਨੂੰ ਹਿਰਾਸਤ ‘ਚ ਲਿਆ। ਪੁੱਛਗਿਛ ਦੌਰਾਨ ਮੁਲਜ਼ਮਾਂ ਦੇ ਕਬਜ਼ੇ ‘ਚੋਂ ਚਾਰ ਸਿਲੰਡਰ ਤੇ ਵਾਰਦਾਤਾਂ ‘ਚ ਵਰਤਿਆ ਗਿਆ ਸਕੂਟਰ ਬਰਾਮਦ ਹੋਇਆ। ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਸਿਵਲ ਲਾਈਨ ਤੇ ਪੁਲਿਸ ਲਾਈਨ ਦੇ ਨਾਲ ਲੱਗਦੇ ਇਲਾਕੇ ਤੋਂ ਪਿਛਲੇ ਕੁਝ ਦਿਨਾਂ ‘ਚ ਕਈ ਸਿਲੰਡਰ ਚੋਰੀ ਕੀਤੇ ਹਨ। ਪੁੱਛਗਿੱਛ ਦੌਰਾਨ ਦੋਸ਼ੀ ਕਈ ਹੋਰ ਖੁਲਾਸੇ ਵੀ ਕਰ ਸਕਦੇ ਹਨ।