vigilance team Patwari bribe: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਇਕ ਸਰਕਾਰੀ ਅਫਸਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ ਪਰ ਗ੍ਰਿਫਤਾਰੀ ਤੋਂ ਬਾਅਦ ਉਸ ਅਫਸਰ ਨੇ ਆਪਣੇ ਆਪਣੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਜ਼ਖਮੀ ਹਾਲਤ ‘ਚ ਉਸ ਅਫਸਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਵਿਜੀਲੈਂਸ ਟੀਮ ਦੇ ਹਵਾਲੇ ਕੀਤਾ ਗਿਆ। ਦੱਸ ਦੇਈਏ ਕਿ ਦੋਸ਼ੀ ਅਨਿਲ ਨਰੂਲਾ, ਜੋ ਕਿ ਪਟਵਾਰੀ ਦਾ ਕੰਮ ਕਰਦਾ ਹੈ। ਇਸ ਮਾਮਲੇ ਸਬੰਧੀ ਥਾਣਾ ਡੀਵੀਜ਼ਨ ਨੰਬਰ 8 ਦੇ ਐੱਸ.ਐੱਚ.ਓ ਜਰਨੈਲ ਸਿੰਘ ਨੇ ਦੱਸਿਆ ਕਿ ਦੋਸ਼ੀ ਅਨਿਲ ਨਰੂਲਾ ਨੂੰ ਪੁਲਿਸ ਹਿਰਾਸਤ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਵਿਜੀਲੈਂਸ ਦੀ ਟੀਮ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਦੇ ਨਾਂ ਅਯਾਲੀ ਖੁਰਦ ਇਲਾਕੇ ‘ਚ 125 ਗਜ ਦਾ ਪਲਾਟ ਲਿਆ ਹੋਇਆ ਸੀ। ਉਨ੍ਹਾਂ ਨੇ 2008 ‘ਚ ਉਕਤ ਪਲਾਂਟ ‘ਤੇ 4 ਲੱਖ ਦਾ ਲੋਨ ਲਿਆ ਸੀ, ਜਿਸ ਨੂੰ ਉਨ੍ਹਾਂ ਨੇ ਅਦਾ ਕਰ ਦਿੱਤਾ ਸੀ ਅਤੇ ਕਲੀਅਰੈਂਸ ਸਰਟੀਫਿਕੇਟ ਰੱਖ ਲਿਆ ਸੀ, ਜਿਸ ਨੂੰ ਰਿਕਾਰਡ ‘ਚ ਦਰਜ ਕਰਵਾਉਣ ਲਈ ਦੋਸ਼ੀ ਦੇ ਕੋਲ ਗਈ ਸੀ। ਦੋਸ਼ੀ ਨੇ ਸਰਟੀਫਿਕੇਟ ਰੱਖ ਲਿਆ ਸੀ ਪਰ ਜਦੋਂ ਡੇਢ ਮਹੀਨੇ ਬਾਅਦ ਉਹ ਜਮ੍ਹਾਂਬੰਦੀ ਲੈਣ ਗਈ ਤਾਂ ਰਿਕਾਰਡ ‘ਚ ਮਾਂ ਦਾ ਨਾਂ ਗਲਤ ਲਿਖਵਾ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਨਾਂ ਸਹੀ ਕਰਵਾਉਣ ਲਈ ਦੋਸ਼ੀ ਨੂੰ ਕਿਹਾ ਤਾਂ ਉਸ ਨੇ ਕਿਹਾ ਪ੍ਰੋਸੀਜਰ ‘ਚ ਸਮਾਂ ਲੱਗੇਗਾ। ਜੇਕਰ ਉਹ 5 ਹਜ਼ਾਰ ਦੇਣਗੇ ਤਾਂ ਕੰਮ ਜਲਦੀ ਹੋ ਜਾਵੇਗਾ। 4 ਹਜ਼ਾਰ ‘ਚ ਸੌਦਾ ਤੈਅ ਹੋ ਗਿਆ ਅਤੇ ਪੈਸੇ ਸੋਮਵਾਰ ਨੂੰ ਦੇਣੇ ਸੀ। ਸ਼ਨੀਵਾਰ ਨੂੰ ਪੀੜਤਾ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਟੀਮ ਨੂੰ ਦੇ ਦਿੱਤੀ, ਜਿਨ੍ਹਾਂ ਨੇ ਟ੍ਰੈਪ ਲਾ ਕੇ ਦੋਸ਼ੀ ਨੂੰ ਕਾਬੂ ਕੀਤੀ। ਪੜਤਾਲ ਦੇ ਲਈ ਜਦੋਂ ਉਸ ਨੂੰ ਵਿਜੀਲੈਂਸ ਦਫਤਰ ਲਿਜਾਇਆ ਜਾ ਰਿਹਾ ਸੀ ਤਾਂ ਦੋਸ਼ੀ ਨੇ ਉੱਥੇ ਟੇਬਲ ਤੇ ਰੱਖਿਆ ਸੂਆ ਚੁੱਕਿਆ ਤੇ ਆਪਣੀ ਛਾਤੀ ‘ਚ ਮਾਰ ਲਿਆ।