Inauguration building Power Call Center: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਭਾਵ ਮੰਗਲਵਾਰ ਨੂੰ ਆਪਣੇ ਬਿਜਲੀ ਕਾਲ ਸੈਂਟਰ 1912 ਦਾ ਵਿਸਥਾਰ ਕਰਕੇ ਇਸ ਨੂੰ ਵਧਾ ਕੇ ਕੁੱਲ 120 ਚੈਨਲ ਕਰ ਦਿੱਤੇ ਹਨ।ਅੱਜ ਇੰਜੀਨੀਅਰ ਡੀ.ਪੀ.ਐੱਸ ਗਰੇਵਾਲ ਡਾਇਰੈਕਟਰ ਵੰਡ, ਪੀ.ਐੱਸ.ਪੀ.ਸੀ.ਐੱਲ ਵੱਲੋਂ ਚੌੜਾ ਬਜ਼ਾਰ ਵਿਖੇ 66 ਕੇ.ਵੀ ਜੀ.ਆਈ.ਐਸ, ਸਬਸਟੇਸ਼ਨ ਦੀ ਬਣੀ ਨਵੀਂ ਬਿਜਲੀ ਕਾਲ ਸੈਂਟਰ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਇਮਾਰਤ ਨੂੰ ਉਦਘਾਟਨ ਉਪਰੰਤ ਖਪਤਕਾਰਾਂ ਨੂੰ ਸਮਰਪਿਤਾ ਕੀਤਾ। ਸ਼੍ਰੀ ਏ.ਵੇਣੂ ਪ੍ਰਸਾਦ, ਸੀ.ਐੱਮ.ਡੀ, ਪੀ.ਐੱਸ.ਪੀ.ਸੀ.ਐੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲੁਧਿਆਣਾ ਵਿਖੇ ਸਾਲ 2009 ਤੋਂ 24×7 ਘੰਟੇ ਚੱਲ ਰਹੇ ਬਿਜਲੀ ਕਾਲ ਸੈਂਟਰ ਦਾ ਇਹ ਵੱਡਾ ਵਿਸਥਾਰ ਹੈ।ਉਨ੍ਹਾਂ ਦੱਸਿਆ ਕਿ ਇਸ ਵਿਸਥਾਰ ਨਾਲ 180 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਰੀ ਬਾਰਿਸ਼, ਤੂਫਾਨ ਕਾਰਨ, ਖਾਸਕਰ ਝੋਨੇ ਦੇ ਸੀਜ਼ਨ ਦੌਰਾਨ ਕਈ ਲਾਈਨਾਂ ਨੁਕਸਾਨਦੇਹ ਹੋ ਜਾਂਦੀਆਂ ਹਨ, ਜਿਸ ਕਾਰਨ ਖਪਤਕਾਰਾਂ ਦੀਆਂ ਸ਼ਿਕਾਇਤਾਂ ‘ਚ ਵਾਧਾ ਹੁੰਦਾਂ ਹੈ, ਜਿਸ ਕਾਰਨ ਮੌਜੂਦਾ ਕਾਲ ਸੈਂਟਰ ਦੀਆਂ ਲਾਈਨਾਂ ਤੇ ਭਾਰੀ ਬੋਝ ਪੈ ਜਾਂਦਾ ਹੈ, ਜਿਆਦਾਤਰ ਲਾਈਨਾ ਵਿਅਸਤ ਹੋ ਜਾਦੀਆਂ ਹਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਇਸ 60 ਵਾਧੂ ਲਾਈਨਾਂ ਸਿਸਟਮ ਨਾਲ ਜੋੜੀਆਂ ਗਈਆਂ ਹਨ।
ਨਵੀਂ ਇਮਾਰਤ ਦਾ ਉਦਘਾਟਨ ਕਰਦੇ ਹੋਏ ਇੰਜ਼: ਗਰੇਵਾਲ ਨੇ ਪ੍ਰੋਜੈਕਟ ਦੇ ਨੋਡਲ ਅਫਸਰ ਸੀਨੀਅਰ ਐਕਸੀਅਨ (ਸੀ.ਐਸ ਐਂਡ ਆਈ.ਟੀ) ਹਰਪ੍ਰੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ ਪਹਿਲਾ ਤੋਂ ਹੀ ਇੱਕ ਮਜ਼ਬੂਤ ਖਪਤਕਾਰ ਦੇਖਭਾਲ ਪ੍ਰਣਾਲੀ ਸਥਾਪਤ ਕਰ ਰਹੀ ਹੈ ਅਤੇ 2014 ‘ਚ ਇਸ ਦੇ ਰੋਲਆਊਟ ਤੋਂ ਬਾਅਦ ਬਿਜਲੀ ਮੰਤਰਾਲਿਆਂ ਦੁਆਰਾ ਪੀ.ਐੱਸ.ਪੀ.ਸੀ.ਐੱਲ ਸ਼ਿਕਾਇਤ ਰੈਜੋਲੂਸ਼ਨ ਸਿਸਟਮ ਨੂੰ ਨਿਰੰਤਰ ਨੰਬਰ 1 ਦੁਆਰਾ ਨਿਰਣਾਇਤ ਕੀਤਾ ਗਿਆ ਹੈ।ਆਪਣੀਆਂ ਸੇਵਾਵਾਂ ‘ਚ ਸੁਧਾਰ ਲਿਆਉਣ ਲਈ ਪੀ.ਐੱਸ.ਪੀ.ਸੀ.ਐੱਲ ਦੇ ਨਿਰੰਤਰ ਯਤਨ ਦੇ ਇੱਕ ਹਿੱਸੇ ਵਜੋਂ ਆਉਣ ਵਾਲੇ ਦੋ ਮਹੀਨਿਆਂ ‘ਚ ਚੌੜਾ ਬਾਜ਼ਾਰ ਲੁਧਿਆਣਾ ਵਿਖੇ ਇੱਕ ਨਵਾਂ ਕਾਲ ਸੈਂਟਰ ਨਵੀਂ ਦਿੱਲੀ ਸਥਿਤ ਆਊਟਸੋਰਸ ਵਿਕਰੇਤਾ ਮੈਸ: ਆਈ.ਸੀ.ਸੀ.ਐੱਸ ਦੁਆਰਾ 41 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਿਆ ਹੈ।ਚੌੜਾ ਬਾਜ਼ਾਰ ਵਿਖੇ ਇਹ ਸਹੂਲਤ ਮੌਜੂਦਾ ਬਿਜਲੀ ਕਾਲ ਸੈਂਟਰ ਦੀ ਸਮਰੱਥਾ ਦੀਆਂ 60 ਸੀਟਾਂ ਨੂੰ ਵਧਾ ਕੇ 120 ਸੀਟਾਂ ਹੋ ਚੁੱਕੀਆ ਹਨ।ਹਰ ਸਾਲ ਕਾਲਾਂ ਦੀ ਗਿਣਤੀ ‘ਚ ਵਾਧੇ ਨੂੰ ਪੂਰਾ ਕਰਨ ਲਈ ਮੌਜੂਦਾ 60 ਚੈਨਲਾਂ ਦੀ ਥਾਂ ਤੇ ਹੁਣ ਆਉਣ ਵਾਲੇ 120 ਕਾਲ ਚੈਨਲਾਂ ਤੇ 1912 ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ ਉਪਲਬਧ ਹੋਣਗੇ, ਜੋ ਪੀ.ਐੱਸ.ਪੀ.ਸੀ.ਐੱਲ ਦੇ ਲਗਭਗ 95 ਲੱਖ ਖਪਤਕਾਰ ਨੂੰ ਰਾਹਤ ਪ੍ਰਦਾਨ ਕਰਨਗੇ। ਇਸ ਨਵੇਂ ਕਾਲ ਸੈਂਟਰ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ।
ਇੰਜ਼: ਗਰੇਵਾਲ ਨੇ ਅੱਗੇ ਕਿਹਾ ਕਿ ਉਪਰੋਕਤ ਤੋਂ ਇਲਾਵਾ ਸਪਲਾਈ ਅਤੇ ਬਿਲਿੰਗ ਸਬੰਧੀ ਸ਼ਿਕਾਇਤਾਂ ਵਧਾਉਣ ਲਈ ਹੋਰ ਕਈ ਚੈਨਲ ਖਪਤਕਾਰਾਂ ਨੂੰ ਪ੍ਰਦਾਨ ਕੀਤੇ ਗਏ ਹਨ।ਇਸ ਤੋਂ ਇਲਾਵਾ ਗ੍ਰਾਹਕ ਟੋਲ ਫ੍ਰੀ ਨੰਬਰ 1800-180-1512 ਤੇ ਮਿਸਡ ਕਾਲ ਕਰਕੇ, 1912 ਤੇ ਐੱਸ.ਐੱਮ.ਐੱਸ “ਕੋਈ ਸਪਲਾਈ ਨਹੀ” ਭੇਜ ਕੇ ਜਾਂ ਐਂਡਰਾਇਡ ਅਤੇ ਆਈ.ਓ.ਐੱਸ ਮੋਬਾਇਲ ਫੋਨਾਂ ਲਈ ਉਪਲਬਧ ਪੀ.ਐੱਸ.ਪੀ.ਸੀ.ਐੱਲ ਮੋਬਾਇਲ ਐਪ ਰਾਹੀਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ। ਇੰਜ਼: ਗਰੇਵਾਲ ਨੇ ਅੱਗੇ ਕਿਹਾ ਕਿ ਸਮੇਂ ਦੇ ਨਾਲ ਨਾਲ ਪੀ.ਐੱਸ.ਪੀ.ਸੀ.ਐੱਲ ਆਪਣੀਆਂ ਸੇਵਾਵਾਂ ਨੂੰ ਆਧੁਨਿਕ ਬਣਾ ਰਹੀ ਹੈ ਅਤੇ ਹੁਣ ਇਸ ਦਾ ਪਟਿਆਲਾ ਦਾ ਸੋਸ਼ਲ ਮੀਡੀਆ ਕੰਟਰੋਲ ਰੂਮ ਵਟਸਐਪ ਨੰਬਰ 9646106835, ਫੇਸਬੁੱਕ fb.com/PSPCLPb, ਟਵਿੱਟਰ twittercom/PSPCLPb ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਖਪਤਕਾਰਾਂ ਨਾਲ ਸਰਗਰਮੀ ਨਾਲ 24×7 ਵਿੱਚ ਸ਼ਾਮਲ ਹੈ, ਅਤੇ ਗ੍ਰਾਹਕ ਦੇਖਭਾਲ ਈਮੇਲ 1912@pspcl.in.
ਇੰਜ਼: ਵਰਿੰਦਰਪਾਲ ਸਿੰਘ ਸੈਣੀ, ਮੁੱਖ ਇੰਜ਼ੀਨੀਅਰ ਸੈਂਟਰਲ ਜੋਨ, ਇੰਜ਼:ਸੰਜੀਵ ਪ੍ਰਭਾਕਰ, ਡਿਪਟੀ ਚੀਫ ਇੰਜ਼ੀਨੀਅਰ/ਆਪ੍ਰੇਸ਼ਨ ਵੈਸਟ ਲੁਧਿਆਣਾ, ਇੰਜ਼:ਹਰਜੀਤ ਸਿੰਘ ਗਿੱਲ, ਡਿਪਟੀ ਚੀਫ ਇੰਜ਼ੀਨੀਅਰ ਪੂਰਬੀ ਲੁਧਿਆਣਾ, ਇੰਜ਼: ਸਰਬਜੀਤ ਸਿੰਘ, ਐਸਈ ਸਬ-ਅਰਬਨ ਲੁਧਿਆਣਾ ਅਤੇ ਇੰਜ਼: ਹਿੰਮਤ ਸਿੰਘ ਗੱਲ ਐਸ.ਈ.ਖੰਨਾ ਵੀ ਉਦਘਾਟਨ ਮੌਕੇ ਮੌਜੂਦ ਸਨ।