Ambulance govt employee business: ਲੁਧਿਆਣਾ (ਤਰਸੇਮ ਭਾਰਦਵਾਜ)- ਤੁਸੀਂ ਸਾਰਿਆਂ ਨੇ ਇਕ ਪੰਥ ਤੇ ਦੋ ਕਾਜ ਵਾਲਾ ਅਖਾਣ ਤਾਂ ਸੁਣੀ ਹੀ ਹੋਣਾ ਏ ਪਰ ਇਸੇ ਅਖਾਣ ਨੂੰ ਵਰਤਦਿਆਂ ਹੋਇਆ ਇਕ ਸਰਕਾਰੀ ਮੁਲਾਜ਼ਮ ਨੇ ਅਜਿਹਾ ਖੇਡ ਖੇਡਿਆ ਏ, ਜੋ ਖੁਦ ‘ਤੇ ਹੀ ਭਾਰੀ ਪੈ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ‘ਚ ਸਰਕਾਰੀ ਮੁਲਾਜ਼ਮ ਵੱਲੋਂ ਆਪਣੀ ਐਬੂਲੈਂਸ ਚਲਾ ਨਿੱਜੀ ਬਿਜ਼ਨੈਂਸ ਚਲਾਇਆ ਹੋਇਆ ਸੀ। ਜਦੋਂ ਆਲ ਐਬੁਲੈਂਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਸ ਦਾ ਗੱਲ ਦਾ ਵਿਰੋਧ ਕੀਤਾ ਗਿਆ, ਤਾਂ ਸਰਕਾਰੀ ਕਰਮਚਾਰੀ ਨੇ ਆਪਣੇ ਹੀ ਦਫਤਰ ‘ਤੇ ਗੁੰਡਿਆਂ ਕੋਲੋਂ ਹਮਲਾ ਕਰਵਾ ਦਿੱਤਾ, ਜਿਸ ਕਾਰਨ ਦਫਤਰ ਦੇ 2 ਕਰਮਚਾਰੀ ਜਖਮੀ ਹੋ ਗਏ। ਜਦੋਂ ਇਸ ਸਬੰਧੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਪਰ ਪੁਲਿਸ ਨੇ ਇਸ ਮਾਮਲੇ ‘ਚ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ।
ਇਸ ਮਾਮਲੇ ਸਬੰਧੀ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ‘ਚ ਸਰਕਾਰੀ ਮੁਲਾਜ਼ਮ ਫੱਗੂ ਰਾਮ ਨੇ ਦਫਤਰ ‘ਚ ਆਪਣੀ ਐਬੂਲੈਂਸ ਚਲਾ ਨਿੱਜੀ ਬਿਜ਼ਨੈਸ਼ ਕਰ ਰਿਹਾ ਹੈ। ਜਦੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਦਫਤਰ ‘ਤੇ 9 ਸਤੰਬਰ ਨੂੰ ਹਮਲਾ ਕਰਵਾ ਦਿੱਤਾ ਗਿਆ। ਇੰਨਾ ਹੀ ਨਹੀਂ ਜਦੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਪਹਿਲਾਂ 2 ਦੋਸ਼ੀਆਂ ਨੂੰ ਕਾਬੂ ਕਰ ਲਿਆ ਪਰ ਫਿਰ ਦੋਸ਼ੀਆਂ ਨੂੰ ਛੱਡ ਦਿੱਤਾ ਤੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ। ਐਬੂਲੈਂਸ ਕਰਮਚਾਰੀਆਂ ਵੱਲੋਂ
ਪ੍ਰਸਾਸ਼ਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ। ਜੇਕਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਨਹੀਂ ਕਰਦੀ ਤਾਂ ਆਲ ਐਂਬੂਲੈਂਸ ਵੱਲੋਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਦੂਜੇ ਪਾਸੇ ਜਦੋਂ ਸਰਕਾਰੀ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ,, ਜੋ ਵੀ ਇਸ ‘ਚ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।