released corporation five year: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਸਵੱਛ ਸਰਵੇਖਣ 2021′ ਦਾ ਹਿੱਸਾ ਬਣਿਆ ਹੈ ਅਤੇ ਸਾਲ 2016 ਤੋਂ ਦੇਸ਼ ਦੀ ਟਾਪ ਸਿਟੀ ਦੇ ਨਾਲ ਪ੍ਰਤੀਯੋਗਿਤਾ ‘ਚ ਹਿੱਸਾ ਲੈਂਦਾ ਰਿਹਾ ਹੈ। ਸਵੱਛ ਭਾਰਤ ਦੀ ਤਸਵੀਰ ਬਣਾਉਣ ਲਈ ਨਗਰ ਨਿਗਮ ਲੁਧਿਆਣਾ ਨੂੰ ਸਵੱਛ ਸਰਵੇਖਣ ਤਹਿਤ ਸਾਲ 2016 ਤੋਂ ਲੈ ਕੇ 2020 ਤੱਕ 12 ਕਰੋੜ ਤੋਂ ਜਿਆਦਾ ਦੀ ਰਾਸ਼ੀ ਮਿਲੀ ਪਰ ਇਸ ਰਾਸ਼ੀ ਦਾ ਕਿੱਥੇ ਵਰਤੋਂ ਕੀਤੀ ਗਈ ਇਹ ਤਾਂ ਹਰ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲੱਗ ਗਿਆ ਹੈ। ਦੱਸ ਦੇਈਏ ਕਿ ਨਿਗਮ ਨੂੰ ਨੁਕੜ ਨਾਟਕ, ਜਾਗਰੂਕਤਾ, ਸਰਵੇਖਣ ਤਹਿਤ ਰੱਖੇ ਗਏ ਮੁਲਾਜ਼ਮਾਂ ਦੀ ਤਨਖਾਹ, ਗੱਡੀਆਂ ਦੀ ਖਰੀਦ ਕਰਨ, ਮੀਟਿੰਗਾਂ ਦੇ ਦੌਰਾਨ ਖਾਣ ਪੀਣ ਸਮੇਤ ਸ਼ਹਿਰ ‘ਚ ਜਾਗਰੂਕਤਾ ਬੈਨਰ, ਹੋਰਡਿੰਗਜ਼ ਤੇ ਖਰਚ ਕਰਨ ਲਈ ਮਿਲਦੇ ਹਨ ਪਰ ਨਿਗਮ ਕੋਲ ਆਏ ਫੰਡ ਦੀ ਕਿੱਥੇ-ਕਿੱਥੇ ਵਰਤੋਂ ਕੀਤੀ ਗਈ ਇਸ ਦਾ ਕੁਝ ਪਤੀ ਨਹੀਂ ਹੈ।
ਸਵੱਛ ਸਰਵੇਖਣ ਨੂੰ ਲੈ ਕੇ ਦੂਜਾ ਕੁਆਰਟਰ ਜਾਰੀ ਹੈ। ਇਸ ਵਾਰ ਸਰਵੇਖਣ 2021 ‘ਚ 6000 ਅੰਕ ਆਉਣ ‘ਤੇ ਹੀ ਸਿਟੀ ਨੰਬਰ ਪਹਿਲੇ ‘ਤੇ ਆਵੇਗੀ। ਜ਼ੋਨ-ਏ ‘ਚ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਨੇ ਸਰਵੇਖਣ 2021 ਨੂੰ ਲੈ ਕੇ ਮੀਟਿੰਗ ਬੁਲਾਈ। ਇਸ ‘ਚ ਓ.ਐੱਡ.ਐੱਮ, ਬੀ.ਐੱਡ.ਆਰ, ਹੈਲਥ ਬ੍ਰਾਂਚ, ਹਾਰਟੀਕਲਚਰ ਵਿਭਾਗ ਦਾ ਮੁੱਖ ਰੋਲ ਰਹੇਗਾ। ਇਨ੍ਹਾਂ ਵਿਭਾਗਾਂ ਦੇ ਕੰਮਾਂ ਦੇ ਨੰਬਰ ਇਸ ਵਾਰ ਦੇ ਸਰਵੇਅ ‘ਚ ਜੁੜਨੇ ਹਨ। ਇਸ ਦੇ ਤਹਿਤ ਸਾਰਿਆਂ ਨੂੰ ਜ਼ਿੰਮੇਵਾਰੀ ਦੱਸਣ ਦੇ ਲਈ ਬੁਲਾਇਆ। ਹੈਲਥ ਬ੍ਰਾਂਚ ਨੂੰ ਡੋਰ-ਟੂ-ਡੋਰ , ਸਿਵਪਿੰਗ, ਸੈਗ੍ਰੀਗੇਸ਼ਨ, ਚਾਲਾਨ , ਪਲਾਸਟਿਕ ਫ੍ਰੀ ਜ਼ੋਨ, ਪਬਲਿਕ ਅਵੇਰਨੈੱਸ ਦੇ ਲਈ ਦੱਸਿਆ।
ਇਸੇ ਤਰ੍ਹਾਂ ਓ.ਐਂਡ.ਐੱਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਪਬਲਿਕ ਟਾਇਲੇਟ, ਐੱਸ.ਟੀ.ਪੀ ਦੇ ਨੰਬਰ ਜੁੜਨ ਬਾਰੇ ਦੱਸਿਆ ਗਿਆ। ਇਸੇ ਤਰ੍ਹਾਂ ਬੀ.ਐੱਡ.ਆਰ ਨੂੰ ਸੀ.ਐੱਡ.ਡੀ ਪਲਾਂਟ, ਡੰਪ ਦੀ ਦੀਵਾਰ ਕਰਨ ਦੇ ਵੀ ਨੰਬਰ ਜੁੜਨ ਦੇ ਬਾਰੇ ਦੱਸਿਆ ਜਦਕਿ ਕੂੜੇ ਦੀ ਪ੍ਰੋਸੈਸਿੰਗ ਕਰਨ ਵਾਲੀ ਕੰਪਨੀ ਏ ਟੂ ਜੈੱਡ ਨੂੰ ਲਿਫਟਿੰਗ, ਸੈਗ੍ਰੀਗੇਸ਼ਨ, ਪਲਾਂਟ ਸਹੀ ਚਲਾਉਣ ਅਤੇ ਹਾਰਟੀਕਲਚਰ ਬ੍ਰਾਂਚ ਦੇ ਅਫਸਰਾਂ ਨੂੰ ਸ਼ਹਿਰ ਦੀਆਂ ਸੜਕਾਂ ਕਿਨਾਰੇ , ਸੈਂਟਰਲ ਵਰਜ ਨੂੰ ਦਰੁਸਤ ਕਰਨ ਸਮੇਤ ਬੂਟੇ ਲਾਉਣ ਦੀ ਜ਼ਿੰਮੇਵਾਰੀ ਦੱਸੀ।