vehicles recovered arrested accused: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਥਾਣਾ ਡੀਵੀਜ਼ਨ ਨੰਬਰ 5 ਦੀ ਪੁਲਿਸ ਨੇ ਵੱਡੀ ਸਫਲਤਾ ਇਕ ਅਜਿਹੇ ਚੋਰ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਪੁਲਿਸ ਨੇ 2 ਦਿਨ੍ਹਾਂ ਲਈ ਰਿਮਾਂਡ ‘ਤੇ ਲੈ ਲਿਆ ਹੈ। ਦੱਸ ਦੇਈਏ ਕਿ ਇਹ ਚੋਰ ਗਿਰੋਹ ਦਸ਼ਮੇਸ਼ ਨਗਰ ਦੇ ਮੋਹਿਤ ਢੀਂਗਰਾ ਅਤੇ ਮਾਡਲ ਡਾਊਨ ਦੇ ਭੁਪਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਜੁਆਇੰਟ ਕਮਿਸ਼ਨਰ ਭਗੀਰਥ ਸਿੰਘ ਮੀਨਾ ਨੇ ਦੱਸਿਆ ਹੈ ਕਿ ਉਕਤ ਦੋਸ਼ੀਆਂ ਨੇ 16 ਅਗਸਤ ਨੂੰ ਮਾਡਲ ਗ੍ਰਾਮ ਇਲਾਕੇ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ, ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਉਣ ‘ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਐੱਸ.ਐੱਚ.ਓ ਕੁਲਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਹੋਰ ਵੀ ਵਾਹਨ ਚੋਰੀ ਕਰਨ ਦੀ ਫਿਰਾਕ ‘ਚ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਰੇਡ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ , ਜਿਸ ਤੋਂ ਬਾਅਦ ਉਨ੍ਹਾਂ ਤੋਂ ਚੋਰੀ ਦੇ 10 ਵਹੀਕਲ ਬਰਾਮਦ ਕੀਤੇ ਗਏ ਹਨ।
ਜਾਂਚ ਅਫਸਰ ਨੇ ਦੱਸਿਆ ਹੈ ਕਿ ਦੋਸ਼ੀ ਭੁਪਿੰਦਰ ਸਿੰਘ ‘ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ‘ਚ ਚੋਰੀ, ਲੁੱਟ ਦੇ 4 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚੋਂ ਉਹ ਅਕਤੂਬਰ ਮਹੀਨੇ ਦੌਰਾਨ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਦੋਵੇ ਦੋਸ਼ੀਆਂ ਦੀ ਡੇਢ ਮਹੀਨਾ ਪਹਿਲਾਂ ਹੀ ਜਾਣ ਪਹਿਛਾਣ ਹੋ ਸੀ, ਇਸ ਤੋਂ ਬਾਅਦ ਦੋਵਾਂ ਨੇ ਵਾਰਦਾਤਾਂ ਕਰਨੀਆਂ ਸ਼ੁਰੂ ਕੀਤੀਆਂ ਸੀ। ਉਨ੍ਹਾਂ ਨੇ 18 ਦਿਨਾਂ ‘ਚ 10 ਵਾਹਨ ਚੋਰੀ ਕੀਤੇ। ਦੋਸ਼ੀਆਂ ਦੇ ਕੋਲ ਸਪਲੈਂਡਰ ਮੋਟਰਸਾਈਕਲ ਹਨ। ਦੋਸ਼ੀਆਂ ਅਨੁਸਾਰ ਉਨ੍ਹਾਂ ਪਤਾ ਸੀ ਕਿ ਪੁਰਾਣੇ ਸਪਲੈਂਡਰ ਨੂੰ ਚਾਬੀ ਲਾ ਕੇ ਖੋਲਿਆ ਜਾ ਸਕਦਾ ਹੈ, ਜਿਸ ਦੇ ਚੱਲਦਿਆਂ ਉਹ ਸਿਰਫ ਸਪਲੈਂਡਰ ਹੀ ਚੋਰੀ ਕਰਦੇ ਸੀ।