Smugglers arrest wife drugs supply: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਨਸ਼ੇ ਦੀ ਸਪਲਾਈ ਦੇਣ ਦਾ ਰਹੇ ਦੋਸ਼ੀ ਸਖਸ਼ ਨੂੰ ਉਸ ਦੀ ਪਤਨੀ ਸਣੇ ਇਕ ਸਾਥੀ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਇੱਥੇ ਅਫੀਮ ਦੀ ਸਪਲਾਈ ਕਰਨ ਵਾਲੇ ਸਖਸ਼ ਨੂੰ ਉਸ ਦੀ ਪਤਨੀ ਅਤੇ ਇਕ ਸਾਥੀ ਨਾਲ ਉਸ ਸਮੇਂ ਦਬੋਚਿਆ, ਜਦੋਂ ਉਹ ਹੋਲਸੇਲਰ ਤੋਂ ਮਾਲ ਲੈ ਕੇ ਅੱਗੇ ਸਪਲਾਈ ਕਰਨ ਜਾ ਰਿਹਾ ਸੀ।
ਇਸ ਮਾਮਲੇ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਸਾਂਝੀ ਕੀਤੀ ਹੈ, ਜਿਸ ਅਨੁਸਾਰ ਥਾਣਾ ਸੁਧਾਰ ਦੇ ਮੁਖੀ ਜਸਵੀਰ ਸਿੰਘ ਬੁੱਟਰ ਦੀ ਅਗਵਾਈ ‘ਚ ਪੁਲਿਸ ਨੇ ਗੁਪਤ ਸੂਚਨਾ ‘ਤੇ ਸਬ-ਇੰਸਪੈਕਟਰ ਨਿਰਮਲ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀਆਂ ਨਾਲ ਪਿੰਡ ਘੁਮਾਣ ਵਾਲੇ ਪਾਸੇ ਨਾਕਾ ਲਾਇਆ। ਇਸੇ ਦੌਰਾਨ ਘੁਮਾਣ ਸਾਈਡ ਤੋਂ ਇਕ ਮੋਟਰਸਾਈਕਲ ‘ਤੇ ਸਵਾਰ 3 ਵਿਅਕਤੀਆਂ, ਜਿਨ੍ਹਾਂ ‘ਚ ਔਰਤ ਵੀ ਸ਼ਾਮਲ ਸੀ, ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਕੀਤੀ ਗਈ ਤਾਂ ਜਿਨ੍ਹਾਂ ਕੋਲੋਂ ਅੱਧਾ ਕਿੱਲੋ ਅਫੀਮ ਬਰਾਮਦ ਹੋਈ। ਦੋਸ਼ੀ ਸਖਸ਼ ਲੇਖਰਾਜ ਪੁੱਤਰ ਉਦੇ ਸਿੰਘ, ਉਸ ਦੀ ਪਤਨੀ ਗੁਰਮੇਲ ਕੌਰ ਉਰਫ ਮੇਲੋ ਤੇ ਲੇਖਰਾਜ ਦਾ ਸਾਥੀ ਰਾਜਪਾਲ ਉਰਫ ਰਾਜੂ ਪੁੱਤਰ ਜਸਪਾਲ ਸਿੰਘ ਤਿੰਨੋ ਵਾਸੀਆਨ ਪੰਜਗਰਾਈਆਂ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਬੁੱਟਰ ਨੇ ਦੱਸਿਆ ਕਿ ਗਿ੍ਫ਼ਤਾਰ ਲੇਖਰਾਜ ਅਫੀਮ ਦੀ ਸਪਲਾਈ ਲਿਆਉਣ ਤੇ ਗਾਹਕਾਂ ਤਕ ਪੁੱਜਦੀ ਕਰਨ ਲਈ ਪੁਲਿਸ ਨੂੰ ਸ਼ੱਕ ਨਾ ਹੋਵੇ, ਇਸ ਲਈ ਆਪਣੀ ਪਤਨੀ ਨੂੰ ਨਾਲ ਰੱਖਦਾ ਸੀ। ਹੁਣ ਤਕ ਦੋਸ਼ੀਆਂ ਨੇ ਮੁੱਢਲੀ ਪੁੱਛਗਿਛ ‘ਚ ਦੱਸਿਆ ਹੈ ਕਿ ਉਹ ਮਲੇਰਕੋਟਲਾ ਵਾਸੀ ਸ਼ਹਿਬਾਜ਼ ‘ਤੋਂ ਅਫੀਮ ਲੈ ਕੇ ਆਉਂਦੇ ਸਨ ਤੇ ਆਪਣੇ ਗਾਹਕਾਂ ਦੀ ਮੰਗ ‘ਤੇ ਉਨ੍ਹਾਂ ਨੂੰ ਹੋਮ ਡਲਿਵਰੀ ਕਰਦੇ ਸਨ। ਉਕਤ ਤਿੰਨਾਂ ਦਾ ਅਦਾਲਤ ‘ਚੋਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪੁੱਛਗਿਛ ਦੌਰਾਨ ਅਫੀਮ ਸਪਲਾਈ ਦੇ ਧੰਦੇ ਦੇ ਹੋਰ ਖੁਲਾਸੇ ਵੀ ਹੋਣਗੇ।