Gautam Gambhir angry: ਭਾਰਤ ਦੇ ਬੱਲੇਬਾਜ਼ ਗੌਤਮ ਗੰਭੀਰ ਨੇ ਰਾਜਸਥਾਨ ਰਾਇਲਜ਼ ਖਿਲਾਫ ਸੱਤਵੇਂ ਨੰਬਰ ‘ਤੇ ਬੱਲੇਬਾਜ਼ੀ ਲਈ ਉਤਰਨ ਵਾਲੇ ਮਹਿੰਦਰ ਸਿੰਘ ਧੋਨੀ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਧੋਨੀ ਨੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ੀ ਨੰਬਰ ‘ਚ ਹੇਠਾਂ ਉਤਰ ਕੇ ਮੋਰਚੇ ਤੋਂ ਅਗਵਾਈ ਨਹੀਂ ਕੀਤੀ।
ਗੌਤਮ ਨੇ ਕਿਹਾ ਕਿ ਜਲਦੀ ਆਊਟ ਹੋਣ ਵਿਚ ਕੋਈ ਬੁਰਾਈ ਨਹੀਂ ਪਰ ਟੀਮ ਨੂੰ ਪ੍ਰੇਰਿਤ ਤਾਂ ਕਰਨਾ ਚਾਹੀਦਾ ਹੈ। ਉਥੇ CSK ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਧੋਨੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਫਿਨਿਸ਼ਰ ਦੀ ਭੂਮਿਕਾ ‘ਚ ਆਉਣ ‘ਚ ਥੋੜ੍ਹਾ ਸਮਾਂ ਲੱਗੇਗਾ ਜਿਸ ਦੀ ਹਰ ਕੋਈ ਉਡੀਕ ਕਰ ਰਿਹਾ ਹੈ। ‘ ਮੈਂ ਲੰਬੇ ਸਮੇਂ ਤੋਂ ਬੱਲੇਬਾਜ਼ੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ 14 ਦਿਨ ਦੇ ਕੁਆਰੰਟਾਈਨ ਨਾਲ ਵੀ ਮਦਦ ਨਹੀਂ ਮਿਲੀ। ਮੈਂ ਸੈਮ ਕੁਰਨ ਨੂੰ ਮੌਕਾ ਦੇ ਕੇ ਕੁਝ ਨਵੀਆਂ ਚੀਜ਼ਾਂ ਅਜ਼ਮਾਉਣਾ ਚਾਹੁੰਦਾ ਸੀ।