IPL 2020 KKR vs MI: ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਰੋਹਿਤ ਸ਼ਰਮਾ ਦੀ 80 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਯੌਰਕਰਮੈਨ ਜਸਪ੍ਰੀਤ ਬੁਮਰਾਹ ਨੇ ਇੱਕ ਓਵਰ ਵਿੱਚ ਦੋ ਝਕਟਿਆਂ ਦੇ ਦਮ ‘ਤੇ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 49 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ । ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਅਤੇ ਕੋਲਕਾਤਾ 146 ਦੌੜਾਂ ‘ਤੇ ਹੀ ਰੋਕ ਦਿੱਤਾ ।
ਮੈਨ ਆਫ ਦਿ ਮੈਚ ਚੁਣੇ ਗਏ ਕਪਤਾਨ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 39 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਉਹ ਪਾਰੀ ਦੇ 18ਵੇਂ ਓਵਰ ਵਿੱਚ 54 ਗੇਂਦਾਂ ਵਿੱਚ 3 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾ ਕੇ ਆਊਟ ਹੋ ਗਏ । ਦਰਅਸਲ, UAE ਵਿੱਚ ਮੁੰਬਈ ਦੀ ਇਹ ਪਹਿਲੀ ਜਿੱਤ ਹੈ । ਇਸ ਤੋਂ ਪਹਿਲਾਂ ‘IPL 2014’ ਦੇ ਪਹਿਲੇ ਗੇੜ ਵਿੱਚ ਮੁੰਬਈ ਨੇ UAE ਵਿੱਚ ਕੁੱਲ 5 ਮੈਚ ਖੇਡੇ ਸਨ ਅਤੇ ਉਨ੍ਹਾਂ ਸਾਰਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਇਸ ਤੋਂ ਬਾਅਦ ਆਈਪੀਐਲ 2020 ਵਿੱਚ ਪਹਿਲੇ ਮੈਚ ਵਿੱਚ ਚੇੱਨਈ ਦੇ ਹੱਥੋਂ ਹਾਰ ਮਿਲੀ ਸੀ। ਅਜਿਹੀ ਸਥਿਤੀ ਵਿੱਚ UAE ਵਿੱਚ ਮੁੰਬਈ ਲਈ ਇਹ ਪਹਿਲੀ ਜਿੱਤ ਹੈ।
IPL 2020 ਦੇ 5ਵੇਂ ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੂੰ ਦੂਜੇ ਓਵਰ ਵਿੱਚ ਹੀ ਵੱਡਾ ਝਟਕਾ ਲੱਗਿਆ ਹੈ ਅਤੇ ਦੂਜੇ ਓਵਰ ਵਿੱਚ ਇਕ ਵੱਡਾ ਝਟਕਾ ਲੱਗਾ ਅਤੇ ਕੁਇੰਟਨ ਡੀ ਕਾੱਕ 1 ਦੌੜ ਦੇ ਨਿੱਜੀ ਸਕੋਰ ‘ਤੇ ਪਵੇਲੀਅਨ ਪਰਤ ਗਿਆ । ਉਨ੍ਹਾਂ ਨੂੰ ਨੌਜਵਾਨ ਖਿਡਾਰੀ ਸ਼ਿਵਮ ਮਾਵੀ ਨੇ ਆਪਣਾ ਸ਼ਿਕਾਰ ਬਣਾਇਆ । ਡੀ-ਕੌਕ ਤੋਂ ਬਾਅਦ ਆਊਟ ਹੋਏ ਸੂਰਯਾ ਕੁਮਾਰ ਯਾਦਵ ਨੇ ਸ਼ੁਰੂਆਤ ਤੋਂ ਹੀ ਗੇਂਦਬਾਜ਼ਾਂ ਦੀ ਧੁਨਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪਾਰੀ ਦੇ ਤੀਜੇ ਓਵਰ ਵਿੱਚ ਸੰਦੀਪ ਵਾਰੀਅਰ ਦੀ 6 ਗੇਂਦਾਂ ਵਿੱਚ 4 ਨੂੰ ਬਾਊਂਡਰੀ ਤੋਂ ਬਾਹਰ ਭੇਜ ਕੇ ਆਪਣਾ ਇਰਾਦਾ ਜ਼ਾਹਰ ਕੀਤਾ ।
ਉਥੇ ਹੀ ਦੂਜੇ ਪਾਸੇ ਕੋਲਕਾਤਾ ਦੀ ਟੀਮ ਨੂੰ 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼ੁਰੂਆਤ ਵਿੱਚ ਹੀ ਵੱਡੇ ਝਟਕੇ ਲੱਗੇ । ਪਾਰੀ ਦੇ ਤੀਜੇ ਓਵਰ ‘ਤੇ ਗੇਂਦਬਾਜ਼ੀ ਕਰਨ ਪਹੁੰਚੇ ਟਰੈਂਟ ਬੋਲਟ ਨੇ ਕੋਲਕਾਤਾ ਨੂੰ ਪਹਿਲਾ ਝਟਕਾ ਦਿੱਤਾ ਅਤੇ ਸ਼ੁਬਮਨ ਗਿੱਲ ਨੂੰ 7 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕਰ ਦਿੱਤਾ । ਇਸ ਤੋਂ ਪਹਿਲਾਂ ਕਿ ਕੋਲਕਾਤਾ ਦੀ ਟੀਮ ਗਿੱਲ ਦੇ ਵਿਕਟ ਤੋਂ ਉਬਰ ਪਾਉਂਦੀ ਜੇਮਜ਼ ਪੇਂਟੀਸ਼ਨ ਨੇ ਸੁਨੀਲ ਨਰਾਇਣ ਨੂੰ ਪਾਰੀ ਦੇ 5ਵੇਂ ਓਵਰ ਦੀ 5 ਵੀਂ ਗੇਂਦ ‘ਤੇ ਆਊਟ ਕੀਤਾ। ਸੁਨੀਲ ਨਰੇਨ ਸਿਰਫ 9 ਦੌੜਾਂ ਬਣਾ ਸਕਿਆ। ਇਸ ਤੋਂ ਬਾਅਦ ਆਏ ਨਿਤੀਸ਼ ਰਾਣਾ ਨੇ ਕਪਤਾਨ ਦਿਨੇਸ਼ ਕਾਰਤਿਕ ਨਾਲ 46 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ 11ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਕਪਤਾਨ ਦਿਨੇਸ਼ ਕਾਰਤਿਕ LBW ਹੋ ਗਿਆ । ਰਾਹੁਲ ਚਾਹਰ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ । ਦਿਨੇਸ਼ ਕਾਰਤਿਕ ਨੇ 23 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ।
ਦੱਸ ਦੇਈਏ ਕਿ ਕੋਲਕਾਤਾ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ‘ਤੇ 146 ਦੌੜਾਂ ਹੀ ਬਣਾ ਸਕੀ ਅਤੇ ਉਸਨੂੰ IPL-13 ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।