agricultural bills Farmers dharna Khanna: ਲੁਧਿਆਣਾ (ਤਰਸੇਮ ਭਾਰਦਵਾਜ)- ਖੰਨਾ ਦੇ ਕਿਸਾਨਾਂ ਨੇ ਅੱਜ ਸਵੇਰਸਾਰ ਹੀ ਪਿੰਡ ਪੱਧਰ ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪਿੰਡ ਲਲਹੇੜੀ ‘ਚ ਸਰਪੰਚ ਗੁਰਮੁਖ ਸਿੰਘ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾਂ ਸਕੱਤਰ ਗੁਰਿੰਦਰ ਸਿੰਘ ਸੋਮਲ ਦੀ ਅਗਵਾਈ ‘ਚ ਕਿਸਾਨ ਧਰਨੇ ‘ਤੇ ਬੈਠੇ। ਇਸ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ। ਸੋਮਲ ਨੇ ਕਿਹਾ ਹੈ ਕਿ ਕਿਸੇ ਵੀ ਕੀਮਤ ‘ਤੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਪੰਜਾਬ ਦੇ ਭਾਜਪਾ ਦੀ ਸਿਆਸੀ ਖਿਚੜੀ ਨਹੀ ਗਲ ਰਹੀ ਹੈ। ਇਸ ਕਾਰਨ ਇੱਥੋ ਦੇ ਕਿਸਾਨਾਂ ਨੂੰ ਤਬਾਹ ਕਰਨ ਲਈ ਬਦਲੇ ਦੀ ਰਾਜਨੀਤੀ ਦੇ ਤਹਿਤ ਉਹ ਬਿੱਲ ਲਿਆਂਦਾ ਗਿਆ ਪਰ ਪੰਜਾਬ ਦਾ ਕਿਸਾਨ ਇਕਜੁੱਟ ਹੈ।
ਦੱਸ ਦੇਈਏ ਕਿ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਕਾਨੂੰਨ ਨੂੰ ਤਰੁੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ‘ਤੇ ਇੰਦਰਜੀਤ ਸਿੰਘ ਸੰਧੂ, ਲਕਖਾ ਸੋਮਲ, ਲਲਹੇੜੀ, ਸ਼ਿੰਗਾਰਾ ਸੋਮਲ, ਜਸਕਰਨ ਚਾਹਲ, ਸਿੰਕਦਰ ਸੋਮਲ, ਧੀਰ ਸਿੰਘ ਚਾਹਲ, ਰਿੰਮਾ ਸੋਮਲ ਆਦਿ ਪਹੁੰਚੇ।
ਦੱਸਣਯੋਗ ਹੈ ਕਿ ਸ਼ਹਿਰ ‘ਚ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦੇ ਧਰਨਿਆਂ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਕਿਸਾਨ ਅੰਦੋਲਨ ਨੂੰ ਲੈ ਕੇ ਭਲਾ ਸ਼ਹਿਰ ਦੇ ਹਾਈਵੇਅ ‘ਤੇ ਜਾਮ ਲਾ ਦਿੱਤਾ ਗਿਆ ਹੈ ਪਰ ਕਈ ਬਾਜ਼ਾਰਾਂ ‘ਚ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਚੌੜਾ ਬਾਜ਼ਾਰ, ਸਰਾਫਾ ਬਾਜ਼ਾਰ, ਮਾਤਾ ਰਾਣੀ ਚੌਕ, ਗਊਸ਼ਾਲਾ ਬਾਜ਼ਾਰ, ਘੁਮਾਰ ਮੰਡੀ, ਮਾਲ ਰੋਡ, ਕਿਤਾਬ ਬਾਜ਼ਾਰਾਂ ‘ਚ ਜਿਆਦਾਤਰ ਦੁਕਾਨਾਂ ਖੁੱਲੀਆਂ ਹਨ। ਚਾਹੇ ਬਾਜ਼ਾਰ ਖੁੱਲੇ ਹਨ ਪਰ ਗਾਹਕਾਂ ਦਾ ਆਉਣਾ-ਜਾਣਾ ਕਾਫੀ ਘੱਟ ਹੈ। ਇਸ ਦਾ ਮੁੱਖ ਕਾਰਨ ਸ਼ਹਿਰ ਦੇ ਹਾਈਵੇਅ ਬੰਦ ਹੋਣ ਕਾਰਨ ਗਾਹਕ ਨਾ ਆਉਣ ਕਾਰਨ ਬਾਜ਼ਾਰ ਸੁੰਨੇ ਪਏ ਹਨ। ਇਸ ਦੇ ਨਾਲ ਕਈ ਦੁਕਾਨਦਾਰਾਂ ਨੇ ਪ੍ਰਦਰਸ਼ਨ ਦੇ ਡਰ ਤੋਂ ਦੁਕਾਨਾਂ ਨਹੀਂ ਖੋਲੀਆਂ ਹਨ।
ਪੁਲਿਸ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਦੀ ਸੁਰੱਖਿਆ ਦੇ ਲਈ ਪੁਖਤਾ ਬੰਦੋਬਸਤ ਕੀਤਾ ਗਿਆ ਹੈ ਅਤੇ ਬਕਾਇਦਾ ਬਾਜ਼ਾਰਾਂ ਦੇ ਮੁੱਖ ਚੌਰਾਹਿਆਂ ਤੇ ਪੁਲਿਸ ਪੋਸਟ ਬਣਾਉਣ ਦੇ ਨਾਲ ਬਾਜ਼ਾਰਾਂ ‘ਚ ਵੀ ਪੁਲਿਸ ਪਾਰਟੀਆਂ ਵੱਲੋਂ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ।