betting racked accused cricket match: ਲੁਧਿਆਣਾ (ਤਰਸੇਮ ਭਾਰਦਵਾਜ)- ਐਂਟੀ ਸਮੱਗਲਿੰਗ ਸੈਲ ਦੀ ਟੀਮ ਨੇ 4 ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜੋ ਇੱਕ ਘਰ ‘ਚ ਬੈਠ ਕੇ ਕਿ੍ਕਟ ਮੈਚ ਉੱਪਰ ਸੱਟਾ ਖਿਡਾ ਰਹੇ ਸਨ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਦਸਮੇਸ਼ ਨਗਰ ਵਾਸੀ ਮਨਜੋਤ ਸਿੰਘ, ਦਸਮੇਸ ਨਗਰ ਦੇ ਵਾਸੀ ਸੰਜੀਵ ਕੁਮਾਰ ਤੇ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਮੋਹਿਤ ਜੈਸਵਾਲ ਦੇ ਰੂਪ ‘ਚ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ ਸਮੱਗਲਿੰਗ ਸੈੱਲ ਦੇ ਇੰਚਾਰਜ ਜਸਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਚਾਰੇ ਮੁਲਜਮ ਬਸੰਤ ਐਵੀਨਿਊ ਇਲਾਕੇ ਦੇ ਇੱਕ ਘਰ ‘ਚ ਕੋਲਕਾਤਾ ਨਾਈਟਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਚੱਲ ਰਹੇ ਕਿ੍ਕਟ ਮੈਚ ‘ਤੇ ਦੜ੍ਹਾ ਸੱਟਾ ਲਗਾ ਕੇ ਜੂਆ ਖੇਡ ਰਹੇ ਹਨ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਮੌਕੇ ਤੋਂ 10 ਮੋਬਾਈਲ ਫੋਨ, ਇੱਕ ਲੈਪਟਾਪ ਇੱਕ ਐਲ.ਈ.ਡੀ ਸੈੱਟਅਪ ਬਾਕਸ ਅਤੇ ਹੋਰ ਸਾਮਾਨ ਬਰਾਮਦ ਕੀਤਾ। ਪੁਲਿਸ ਨੇ ਇਸ ਮਾਮਲੇ ‘ਚ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਕਰ ਦਿੱਤੀ ਹੈ।