Ludhiana responds farmers Punjab Bandh: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਕਿਸਾਨਾਂ ਵੱਲੋਂ ‘ਪੰਜਾਬ ਬੰਦ‘ ਦੇ ਸੱਦੇ ਨੂੰ ਲੁਧਿਆਣਾ ‘ਚ ਕਾਫੀ ਭਰਵਾ ਹੁੰਗਾਰਾ ਮਿਲਿਆ ਭਾਵ ਕਿ ਅੱਜ ਦੇ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨਾਂ ‘ਚ ਲੋਕਾਂ ਦਾ ਕਾਫੀ ਸਾਥ ਮਿਲਿਆ। ਜਾਣਕਾਰੀ ਮੁਤਾਬਕ ਸ਼ਹਿਰ ‘ਚ ਜਿੱਥੇ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ਲਈ ਅੱਗੇ ਆਈਆ, ਉੱਥੇ ਹੀ ਆਮ ਜਨਤਾ, ਦੁਕਾਨਦਾਰਾਂ, ਵਪਾਰੀ ਵਰਗ ਅਤੇ ਐੱਨ.ਆਈ.ਆਰ ਲੋਕਾਂ ਸਮੇਤ ਹੋਰ ਲੋਕ ਵੀ ਅੱਗੇ ਆਏ ਅਤੇ ਆਪਣੇ ਵੱਲੋਂ ਪੁਰਜ਼ੋਰ ਸਮਰੱਥਨ ਦਿੱਤਾ।
ਦੱਸਣਯੋਗ ਹੈ ਕਿ ਅੱਜ ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਲਗਭਗ 6 ਹਲਕਿਆਂ ‘ਚ ਚੱਕੇ ਜਾਮ ਕੀਤੇ ਗਏ। ਇਸ ਦੇ ਨਾਲ ਹੀ ਸ਼ਹਿਰ ‘ਚ ਵੱਡੀ ਤਦਾਦ ‘ਚ ਐੱਨ.ਆਈ.ਆਰ ਲੋਕਾਂ ਨੇ ਆਪਣੀ ਯਾਤਰਾਵਾਂ ਰੱਦ ਕਰਕੇ ਕਿਸਾਨਾਂ ਦੇ ਹੱਕ ਲਈ ਖੜੇ ਹੋਏ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ, ਮਜ਼ਦੂਰ ਯੂਨੀਅਨ, ਕਾਂਗਰਸ , ਸ਼ੋਮਣੀ ਅਕਾਲੀ ਦਲ ਅਤੇ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੇ ਤੌਰ ‘ਤੇ ਵੀ ਕਈ ਪਿੰਡਾਂ ‘ਚ ਧਰਨੇ ਲਾਏ। ਇਸ ਦੌਰਾਨ ਜ਼ਿਆਦਾਤਰ ਧਰਨਿਆਂ ‘ਚ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ ਗਿਆ ਅਤੇ ਬਿੱਲਾਂ ਨੂੰ ਕਿਸਾਨ ਲਈ ਮਾਰੂ ਦੱਸਦਿਆਂ ਹੋਇਆ ਇਨ੍ਹਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ।