administration relief corona patient reduced: ਲੁਧਿਆਣਾ (ਤਰਸੇਮ ਭਾਰਦਵਾਜ)- ਭਲਾ ਹੀ ਪਿਛਲੇ ਕੁਝ ਦਿਨਾਂ ਤੋਂ ਮਾਮਲਿਆਂ ‘ਚ ਕਮੀ ਆਈ ਹੈ, ਜਿਸ ਨਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਰਾਹਤ ਭਰੀ ਸਾਹ ਲਿਆ ਹੈ ਪਰ ਸਿਹਤ ਵਿਭਾਗ ਦੀ ਸੈਂਪਲ ਲੈਣ ਅਤੇ ਟੈਸਟਿੰਗ ‘ਚ ਕੋਈ ਕਮੀ ਨਹੀਂ ਆਈ ਹੈ। ਵਿਭਾਗ ਵੱਲੋਂ ਪਿਛਲੇ ਇਕ ਹਫਤੇ ਤੋਂ ਰੋਜ਼ਾਨਾ 4500 ਤੋਂ 5000 ਦੇ ਵਿਚਾਲੇ ਸੈਂਪਲ ਲੈ ਜਾ ਰਹੇ ਸੀ ਜਦਕਿ ਸ਼ੁੱਕਰਵਾਰ ਨੂੰ ਬੰਦ ਦੌਰਾਨ ਵੀ ਵਿਭਾਗ ਨੇ ਰਿਕਾਰਡ 5636 ਸੈਂਪਲ ਲਏ ਹਨ। ਵਿਭਾਗ ਨੇ ਹੁਣ ਤੱਕ 2 ਲੱਖ 51 ਹਜ਼ਾਰ 345 ਸੈਂਪਲ ਲਏ ਚੁੱਕਾ ਹੈ।
ਦੱਸਣਯੋਗ ਹੈ ਕਿ ਇਕੱਲੇ 18 ਅਗਸਤ ਤੋਂ ਸਤੰਬਰ ਤੱਕ ਕੋਰੋਨਾ ਪੀੜਤ 10 ਹਜ਼ਾਰ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਪੰਜਾਬ ‘ਚ ਲੁਧਿਆਣਾ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦੁਖ ਭਰੀ ਖਬਰ ਇਹ ਹੈ ਕਿ 702 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ‘ਚ 60 ਤੋਂ 80 ਸਾਲ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਜਿਆਦਾ ਰਹੀ ਹੈ। ਮਰਨ ਵਾਲਿਆਂ ਪੀੜਤਾਂ ‘ਚ ਜਿਆਦਾਤਰ ਅਜਿਹੇ ਸੀ , ਜਿਨ੍ਹਾਂ ‘ਚ ਕੋਰੋਨਾ ਦੇ ਨਾਲ ਦੂਜੀਆਂ ਬੀਮਾਰੀਆਂ ਸ਼ੂਗਰ, ਬਲੱਡ, ਕਿਡਨੀ ਅਤੇ ਦਮੇ ਦੀਆਂ ਬੀਮਾਰੀਆਂ ਨਾਲ ਪੀੜਤ ਸੀ।
ਇਸ ਦੌਰਾਨ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਹੁਣ ਤੱਕ 15033 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹੈ। ਹੁਣ ਤੱਕ ਜ਼ਿਲ੍ਹੇ ‘ਚੋਂ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਦਰ 87.67 ਫੀਸਦੀ ‘ਤੇ ਪਹੁੰਚ ਚੁੱਕੀ ਹੈ। ਇਹ ਅੰਕੜਾ ਨਵੀਂ ਉਮੀਦ ਪੈਦਾ ਕਰਦਾ ਹੈ ਕਿ ਕੋਰੋਨਾ ਖਿਲਾਫ ਲੜਾਈ ਨੂੰ ਸਾਵਧਾਨੀਆਂ ਵਰਤ ਕੇ ਅਤੇ ਸਮੇਂ ‘ਤੇ ਜਾਂਚ ਅਤੇ ਇਲਾਜ ਕਰਵਾ ਕੇ ਲੜਿਆ ਜਾ ਸਕਦਾ ਹੈ। ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ ਦੇ ਹਸਪਤਾਲਾਂ ‘ਚ 41 ਪੀੜਤ ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ‘ਚੋਂ 21 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ।