trains canceled farmer agitation: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਦਾ ਰੇਲਵੇ ਸਟੇਸ਼ਨ ‘ਤੇ ਸੁੰਨ ਪਸਰੀ ਨਜ਼ਰ ਆ ਰਹੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਲਗਾਤਾਰ ਤੀਜੇ ਦਿਨ ਟ੍ਰੇਨਾਂ ਦੀ ਆਵਾਜਾਈ ਠੱਪ ਰਹਿਣ ਨਾਲ ਯਾਤਰੀਆਂ ਦਾ ਆਉਣਾ ਜਾਣਾ ਵੀ ਬੰਦ ਹੋਣ ਨਾਲ ਸਟੇਸ਼ਨ ਖਾਲੀ ਪਿਆ ਹੋਇਆ ਹੈ। ਦੱਸ ਦੇਈਏ ਕਿ ਕੋਰੋਨਾ ਦੇ ਚੱਲਦਿਆਂ ਰੇਲਵੇ ਨੂੰ ਪਹਿਲਾਂ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਪਰ ਹੁਣ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਯਾਤਰੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਟ੍ਰੇਨਾਂ ਚੱਲਦੀਆਂ ਸੀ, ਉਨ੍ਹਾਂ ‘ਚ ਯਾਤਰੀਆਂ ਦਾ ਰਿਜ਼ਰਵ ਟਿਕਟ ਹੋਣ ਨਾਲ ਸਾਰੇ ਜ਼ਰੂਰੀ ਕੰਮ ਕਾਰਨ ਸਫਰ ਲਈ ਤਿਆਰ ਸੀ ਪਰ ਕਿਸਾਨ ਅੰਦੋਲਨ ਦੇ ਚੱਲਦਿਆਂ ਟ੍ਰੇਨਾਂ ਨੂੰ ਰੱਦ ਕਰਨ ਦੇ ਕਾਰਨ ਯਾਤਰੀਆਂ ਨੂੰ ਵੱਡੀ ਨਿਰਾਸ਼ਾ ਝੱਲਣੀ ਪੈ ਰਹੀ ਹੈ।
ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਯਾਤਰੀ ਸਿਰਫ ਰਿਜ਼ਰਵੇਸ਼ਨ ਸੈਂਟਰ ‘ਤੇ ਰਿਜ਼ਰਵ ਟਿਕਟ ਵਾਪਸੀ ਲਈ ਆਉਂਦੇ ਹਨ। ਟ੍ਰੇਨਾਂ ਦੀ ਆਵਾਜਾਈ ਕਦੋਂ ਸ਼ੁਰੂ ਹੋਵੇਗੀ। ਇਸ ਸਬੰਧੀ ਸਟੇਸ਼ਨ ਸੁਪਰਡੈਂਟ ਅਸ਼ੋਕ ਸਿੰਘ ਸਲਾਰੀਆ ਨਾਲ ਗੱਲ ਕਰਨ ‘ਤੇ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤੱਕ ਟ੍ਰੇਨਾਂ ਦੀ ਆਵਾਜਾਈ ਬੰਦ ਹੈ। ਇਸ ਦੇ ਨਾਲ ਹੀ ਐਤਵਾਰ ਤੋਂ ਟ੍ਰੇਨਾਂ ਚੱਲਣਗੀਆਂ ਜਾ ਨਹੀਂ ਇਸ ਦੇ ਲਈ ਸੂਚਨਾ ਮਿਲਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਚਰਚਾ ਇਹ ਹੈ ਕਿ ਕਿਸਾਨ ਅੰਦੋਲਨ ਦੀ ਤਾਰੀਕ ਵਧਾ ਦਿੱਤੀ ਗਈ ਹੈ, ਜਿਸ ਨਾਲ ਟ੍ਰੇਨਾਂ ਦੀ ਚੱਲਣੀਆਂ ਮੁਸ਼ਕਿਲ ਹੋ ਜਾਣਗੀਆਂ।
ਰੇਲਵੇ ਸਟੇਸ਼ਨ ‘ਤੇ ਟ੍ਰੇਨਾਂ ਦੀ ਆਵਾਜਾਈ ਠੱਪ ਹੋਣ ਕਾਰਨ ਯਾਤਰੀਆਂ ਦਾ ਇੱਥੇ ਆਉਣਾ-ਜਾਣਾ ਵੀ ਬੰਦ ਹੋ ਕਾਰਨ ਰੇਲਵੇ ਸਟੇਸ਼ਨ ਵੀ ਬੰਦ ਹੋ ਗਿਆ ਹੈ ਪਰ ਸੁਰੱਖਿਆ ਨੂੰ ਲੈ ਕੇ ਜੀ.ਆਰ.ਪੀ, ਆਰ.ਪੀ.ਐੱਫ ਅਤੇ ਜ਼ਿਲ੍ਹਾ ਪੁਲਿਸ ਤਿਆਰ ਹੈ। ਖਾਲੀ ਸਟੇਸ਼ਨ ‘ਤੇ ਵੀ ਜ਼ਿਲ੍ਹਾਂ ਪੁਲਿਸ ਵੱਲੋਂ ਏ.ਡੀ.ਸੀ.ਪੀ ਦੀਪਕ ਪਾਰਿਕ ਦੀ ਅਗਵਾਈ ‘ਚ ਪੁਲਿਸ ਪਾਰਟੀ ਦਿਨ ‘ਚ 2-3 ਵਾਰ ਗਸ਼ਤ ਕਰ ਰਹੀ ਹੈ। ਇਸ ਤੋਂ ਇਲਾਵਾ ਆਰ.ਪੀ.ਐੱਫ ਅਤੇ ਜੀ.ਆਰ.ਪੀ. ਰਾਤ- ਦਿਨ ਡਿਊਟੀ ‘ਤੇ ਤਾਇਨਾਤ ਰਹਿੰਦੀ ਹੈ।