farmers rights struggle public: ਲੁਧਿਆਣਾ (ਤਰਸੇਮ ਭਾਰਦਵਾਜ)- ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ‘ਤੇ ਖੇਤੀ ਪ੍ਰਧਾਨ ਸੂਬੇ ‘ਚ ਜਿੱਥੇ ਵੱਡੀ ਗਿਣਤੀ ‘ਚ ਫਿਲਮੀ ਅਦਾਕਾਰਾ, ਕਲਾਕਾਰਾਂ ਸਮੇਤ ਸਿਆਸੀ ਪਾਰਟੀਆਂ ਡਟੀਆਂ ਹੋਈਆ ਨੇ, ਉੱਥੇ ਹੀ ਆਮ ਲੋਕ ਵੀ ਕਿਸਾਨਾਂ ਨੂੰ ਪੁਰਜ਼ੋਰ ਸਮਰਥਨ ਦੇ ਰਹੇ ਹਨ। ਜਾਣਕਾਰੀ ਲੁਧਿਆਣਾ ਦੇ ਵਾਰਡ ਨੰਬਰ 68 ਤੋਂ ਸਾਹਮਣੇ ਆਈ ਹੈ, ਜਿੱਥੇ ਸਮੂਹ ਭਾਈਚਾਰੇ ਨੇ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਸੰਘਰਸ਼ ‘ਚ ਆਪਣੇ ਯੋਗਦਾਨ ਦੇਣ ਲਈ ਵੱਡਾ ਐਲਾਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਜਿੱਥੇ ਮੋਦੀ ਦਾ ਪੂਤਲਾ ਫੂਕਿਆ ਅਤੇ ਮੁਰਦਾਬਾਦ ਦੇ ਨਾਅਰੇ ਵੀ ਲਾਏ,, ਇਸ ਦੇ ਨਾਲ ਹੀ ਮੋਦੀ ਦੀਆਂ ਗਲਤ ਨੀਤੀਆਂ ਦੀ ਨਿੰਦਿਆ ਵੀ ਕੀਤੀ ਹੈ। ਇਸ ਸਬੰਧੀ ਵਾਰਡ ਦੇ ਸਾਬਕਾ ਕੌਂਸਲਰ ਕਪਿਲ ਸੋਨੂੰ ਨੇ ਕਿਹਾ ਹੈ ਕਿ ਵਾਰਡ ਦੇ ਸਮੂਹ ਭਾਈਚਾਰੇ ਵੱਲ਼ੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸਾਨਾਂ ਦੇ ਹੱਕਾਂ ਲਈ ਉਹ ਲਗਾਤਾਰ ਸੰਘਰਸ਼ ਕਰਨ ‘ਚ ਪਿੱਛੇ ਨਹੀਂ ਹਟਣਗੇ।
ਦੱਸਣਯੋਗ ਹੈ ਕਿ ਪੰਜਾਬ ਦਾ ਕਿਸਾਨ ਅੰਨਦਾਤਾ ਹੈ ਤੇ ਦੇਸ਼ ਦਾ ਢਿੱਡ ਭਰਦਾ ਹੈ ਪਰ ਹੁਣ ਮੋਦੀ ਸਰਕਾਰ ਕਿਸਾਨ ਨੂੰ ਖਤਮ ਕਰਨ ਦੀ ਫਿਰਾਕ ‘ਚ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇ ਲੋਕ ਸਭਾ ਤੇ ਰਾਜ ਸਭਾ ‘ਚ ਇਹ ਬਿਲ ਪਾਸ ਹੋ ਗਿਆ ਪਰ ਇਸ ਦੇ ਬਾਵਜੂਦ ਉਹ ਇਸ ਦਾ ਵਿਰੋਧ ਕਰਨਗੇ, ਤਾਂ ਜੋ ਸਰਕਰ ਇਸ ਨੂੰ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇ।