crooks car thief gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੀ ਕ੍ਰਾਈਮ ਬ੍ਰਾਂਚ-1 ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆ ਹੋਇਆ ਇਕ ਇੰਟਰ ਸਟੇਟ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਜਾਅਲੀ ਆਈ.ਡੀ ਤਿਆਰ ਕਰਕੇ ਵੱਖ-ਵੱਖ ਬੈਕਾਂ ਤੋਂ ਗੱਡੀਆਂ ਫਾਇਨਾਂਸ ਕਰਵਾ ਭੋਲੇ ਭਾਲੇ ਲੋਕਾਂ ਨੂੰ ਸਸਤੇ ਰੇਟਾਂ ‘ਤੇ ਵੇਚ ਦਿੰਦੇ ਸੀ। ਇਸ ਗਿਰੋਹ ਦੇ 5 ਮੈਂਬਰ ਦੱਸੇ ਜਾ ਰਹੀ ਸੀ, ਜਿਨ੍ਹਾਂ ‘ਚ 2 ਖਰੜ ਦੇ ਰਹਿਣ ਵਾਲੇ ਅਤੇ 1 ਹਰਿਆਣਾ ਦਾ ਨਿਵਾਸੀ ਹੈ ਜੋ ਕਿ ਇਸ ਗਿਰੋਹ ਦਾ ਸਰਗਣਾ ਸੀ।
ਦੱਸਣਯੋਗ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਨਵੀਂ ਕਚਹਿਰੀ ਨੇੜੇ ਫਿਰੋਜ਼ਗਾਂਧੀ ਮਾਰਕੀਟ ‘ਚ ਛਾਪਾ ਮਾਰਿਆ ਤੇ ਦੋਸ਼ੀਆ ਨੂੰ ਕਾਬੂ ਕਰ ਲਿਆ। ਮੌਕੇ ‘ਤੇ ਦੋਸ਼ੀਆਂ ਕੋਲੋਂ 10 ਲਗਜ਼ਰੀ ਗੱਡੀਆਂ ਬਰਾਮਦ ਕੀਤੀਆ ਗਈਆ ਹਨ। ਦੋਸ਼ੀਆਂ ਦੀ ਪਛਾਣ ਗੁਣਵੰਤਵੀਰ ਸਿੰਘ ਅਤੇ ਤਰੁਣ ਕੁਮਾਰ ਦੇ ਨਾਂ ਨਾਲ ਹੋਈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ।
ਇਸ ਮਾਮਲੇ ਸਬੰਧੀ ਐੱਸ.ਪੀ.ਐੱਸ ਸਿਮਰਤਪਾਲ ਸਿੰਘ ਢੀਂਡਸਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਗਿਆ ਹੈ ਕਿ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਦੋਸ਼ੀਆਂ ‘ਤੇ ਪੰਜਾਬ ਦੇ ਵੱਖ-ਵੱਖ ਸਹਿਰਾਂ ‘ਚ ਮਾਮਲੇ ਦਰਜ ਹਨ ਅਤੇ ਨਸ਼ੇ ਦੇ ਆਦੀ ਦੱਸੇ ਜਾਂਦੇ ਹਨ।
ਦੂਜੇ ਪਾਸੇ ਕਾਬੂ ਕੀਤੇ ਗਏ ਦੋਸ਼ੀ ਤਰੁਣ ਕੁਮਾਰ ਅਤੇ ਗੁਣਵੰਤਵੀਰ ਸਿੰਘ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਇਸ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਨਾਲ ਫਰਾਰ ਲੁਟੇਰਿਆਂ ਦੀ ਪੁਲਿਸ ਵੱਲ਼ੋਂ ਛਾਪੇਮਾਰੀ ਕੀਤੀ ਜਾ ਰਹੀ ਹੈ।