jagraon pull starts after four years:ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁਲ ਦੇ ਨਿਰਮਾਣ ਲਈ ਲੁਧਿਆਣਾਵਾਸੀਆਂ ਨੂੰ 4 ਸਾਲ 2 ਮਹੀਨੇ ਅਤੇ 15 ਦਿਨ੍ਹਾਂ ਦੀ ਉਡੀਕ ਕਰਨੀ ਪਈ। ਦੱਸ ਦੇਈਏ ਕਿ ਮੰਗਲਵਾਰ ਸ਼ਾਮ 6 ਵਜੇ ਪੁਲ ਦਾ ਕੰਮ ਪੂਰਾ ਨਾ ਹੋਣ ਕਾਰਨ ਇਸ ਨੂੰ ਅੰਸ਼ਿਕ ਰੂਪ ਨਾਲ ਲੋਕਾਂ ਲਈ ਖੋਲ ਦਿੱਤਾ ਗਿਆ। ਪੁਲ ਬਣਨ ‘ਤੇ ਮੇਅਰ ਬਲਕਾਰ ਸਿੰਘ ਸੰਧੂ ਨੇ 4 ਸਾਲਾਂ ਤੋਂ ਜਗਰਾਓ ਪੁਲ ‘ਤੇ ਟ੍ਰੈਫਿਕ ਨਾਲ ਜੂਝ ਰਹੇ ਸ਼ਹਿਰਵਾਸੀਆਂ ਦੇ ਸਬਰ ਨੂੰ ਸਲਾਮ ਕੀਤਾ। ਮੇਅਰ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਹੋਰਡਿੰਗਸ ਲਾ ਕੇ ਲੋਕਾਂ ਨੂੰ ਪੁਲ ਸ਼ੁਰੂ ਹੋਣ ਦੀ ਵਧਾਈ ਦਿੱਤੀ।
ਦੱਸਣਯੋਗ ਹੈ ਕਿ ਮੇਅਰ ਨੇ 2 ਦਿਨ ਪਹਿਲਾਂ ਨਗਰ ਨਿਗਮ ਦਾ ਕੰਮ ਪੂਰਾ ਹੋਣ ਦਾ ਐਲਾਨ ਕਰਦੇ ਹੋਏ ਪੁਲ ਖੋਲਣ ਦੀ ਗੱਲ ਕੀਤੀ ਸੀ ਪਰ ਰੇਲਵੇ ਵੱਲੋਂ ਕੰਮ ਪੂਰਾ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਸੋਮਵਾਰ ਰਾਤ ਤੱਕ ਪੁਲ ਤਿਆਰ ਨਹੀਂ ਕਰ ਸਕੇ। ਮੇਅਰ ਵੱਲੋਂ ਮੰਗਲਵਾਰ ਸਵੇਰਸਾਰ 6 ਵਜੇ ਹੀ ਜਗਰਾਓ ਪੁਲ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਰੇਲਵੇ ਦੇ ਠੇਕੇਦਾਰ ਨੂੰ ਫਟਕਾਰ ਲਾਈ। ਮੇਅਰ ਨੇ ਉਸ ਨੂੰ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਮੰਗਲਵਾਰ ਨੂੰ ਹੀ ਪੁਲ ਖੋਲਣਾ ਹੈ। ਮੇਅਰ ਨੇ ਠੇਕੇਦਾਰ ਨੂੰ ਕਿਹਾ ਕਿ ਬੈਰੀਕੇਡਿੰਗ ਲਗਾ ਕੇ ਅੱਧੇ ਹਿੱਸੇ ਨੂੰ ਚਲਾਇਆ ਜਾ ਸਕੇ। ਮੇਅਰ ਦੀ ਫਟਕਾਰ ਸੁਣਨ ਤੋਂ ਬਾਅਦ ਰੇਲਵੇ ਨੇ ਪੁਲ ਦੇ ਇਕ ਹਿੱਸੇ ‘ਤੇ ਲੇਅਰ ਚੜਾਉਣ ਦਾ ਕੰਮ ਪੂਰਾ ਕੀਤਾ ਅਤੇ ਸ਼ਾਮ 6 ਵਜੇ ਪਰਿਸ਼ਦ ਰਾਕੇਸ਼ ਪਰਾਸ਼ਰ ਨੇ ਪੁਲ ਖੋਲ ਦਿੱਤਾ। ਜਗਰਾਓ ਪੁਲ ਵਾਹਨਾਂ ਲਈ ਖੋਲਿਆ ਗਿਆ ਤਾਂ ਰੇਲਵੇ ਵੱਲੋਂ ਮਾਸਟਿਕ ਐਸਫਾਲਟ ਲੇਅਰ ਵਿਛਾਉਣ ਦਾ 70 ਫੀਸਦੀ ਹੀ ਕੰਮ ਹੋਇਆ ਸੀ।ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ ਪੁਲ ‘ਤੇ ਲੇਅਰ ਵਿਛਾਉਣ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਬੁੱਧਵਾਰ ਨੂੰ ਪੁਲ ਪੂਰੀ ਤਰ੍ਹਾਂ ਨਾਲ ਖੋਲ ਦਿੱਤਾ ਜਾਵੇਗਾ।
ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਮੈਂ ਸ਼ਹਿਰਵਾਸੀਆਂ ਦੇ ਸਬਰ ਨੂੰ ਸਲਾਮ ਕਰਦਾ ਹਾਂ, ਜੋ 4 ਸਾਲਾਂ ਤੱਕ ਟ੍ਰੈਫਿਕ ਦੀ ਸਮੱਸਿਆ ਨਾਲ ਜੂਝਦੇ ਰਹੇ। ਆਖਰਕਾਰ ਪੁਲ ਤਿਆਰ ਹੋ ਗਿਆ ਅਤੇ ਹੁਣ ਖੋਲ ਦਿੱਤਾ ਗਿਆ। ਰੇਲਵੇ ਵੱਲੋਂ ਆਖਰੀ ਦੌਰ ‘ਚ ਦੇਰੀ ਕੀਤੀ ਗਈ। ਇਸ ਲਈ ਸਵੇਰ ਦੇ ਬਜਾਏ ਸ਼ਾਮ ਨੂੰ ਪੁਲ ਖੋਲਿਆ ਜਾ ਸਕਿਆ। ਪੁਲ ਨਿਰਮਾਣ ‘ਚ ਵਿਧਾਇਕਾਂ, ਪਰਿਸ਼ਦਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।