candidates Mega Job Fair: ਲੁਧਿਆਣਾ (ਤਰਸੇਮ ਭਾਰਦਵਾਜ)- ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਮੰਗਲਵਾਰ ਨੂੰ ਮੇਲੇ ਦਾ ਆਯੋਜਨ ਗਿੱਲ ਰੋਡ ਸਥਿਤ ਆਈ.ਟੀ.ਆਈ ‘ਚ ਕੀਤਾ ਗਿਆ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਏ.ਡੀ.ਸੀ ਸੰਦੀਪ ਕੁਮਾਰ ਨੇ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ। ਇਸ ਮੇਲੇ ‘ਚ 1024 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ। ਡਿਪਟੀ ਕਮਿਸ਼ਨਰ ਮੀਨਾਕਸ਼ੀ ਸ਼ਰਮਾ ਨੇ ਕਿਹਾ ਕਿ 23 ਕੰਪਨੀਆਂ ‘ਚ 1985 ਅਹੁਦਿਆਂ ਲਈ 1482 ਉਮੀਦਵਾਰ ਇੰਟਰਵਿਊ ਲਈ ਆਏ ਸਨ। ਨੌਕਰੀ ਦੇ ਚਾਹਵਾਨ ਉਮੀਦਵਾਰ ਵੱਲੋਂ ਵੱਖ-ਵੱਖ ਕੰਪਨੀਆਂ ਲਈ ਅਰਜ਼ੀਆਂ ਦਿੱਤੀਆਂ ਸਨ, ਜਿਸ ‘ਚ ਘੱਟੋ-ਘੱਟ 23 ਪ੍ਰਮੁੱਖ ਕੰਪਨੀਆਂ ਵੱਲੋਂ ਹਿੱਸਾ ਲਿਆ ਗਿਆ ਸੀ।
ਰੋਜ਼ਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਮੁੱਖ ਕੰਪਨੀਆਂ ਵਿੱਚੋਂ ਅਲੇਨਾ ਆਟੋ ਇੰਡਸਟਰੀਜ਼, ਵਰਧਮਾਨ, ਰੈਲਸਨ, ਈਸਟਰਨ ਪਾਰਕ, ਏ.ਪੀ.ਐਸ. ਗਰੁੱਪ, ਸੇਠ ਇੰਡਸਟਰੀਜ਼, ਜੀ.ਐਸ.ਆਟੋ ਇੰਟਰਨੈਸ਼ਨਲ, ਪੀ.ਐਨ.ਬੀ. ਮੈਟ ਲਾਈਫ, ਪੁਖਰਾਜ, ਗੂਗਲ ਪੇ, ਏਅਰਟੈਲ, ਰਾਕਮੈਨ, ਸਾਰਥਕ, ਆਈ.ਸੀ.ਆਈ.ਸੀ.ਆਈ. ਅਤੇ ਐਕਸਾਈਡ ਲਾਈਫ ਨੇ ਮੇਲੇ ਵਿਚ ਭਾਗ ਲਿਆ।ਸ੍ਰੀ ਸਿੱਧੂ ਨੇ ਦੱਸਿਆ ਕਿ ਮੇਲੇ ਦੌਰਾਨ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਸਬੰਧੀ ਹਦਾਇਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕੀਤੀ ਗਈ।
ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਵੱਲੋਂ ਵਿਦਿਆਰਥੀਆਂ ਅਤੇ ਨਾਲ ਹੀ ਮਾਲਕਾਂ ਨੂੰ ਤੇਜ਼ੀ ਨਾਲ ਰੋਜ਼ਗਾਰ ਮੇਲਿਆਂ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਕਿਉਂਕਿ ਕੰਪਨੀਆਂ ਵੀ ਕੰਮ ਦੀ ਘਾਟ ‘ਚ ਹਨ। ਸ੍ਰੀ ਨਵਦੀਪ ਨੇ ਅੱਗੇ ਕਿਹਾ ਫਿਜੀਕਲ ਰੋਜ਼ਗਾਰ ਮੇਲੇ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਅਤੇ ਐਚ.ਡੀ.ਐਫ.ਸੀ. ਲਾਈਫ ਵੱਲੋਂ ਵਰਚੁਅਲ ਰੋਜ਼ਗਾਰ ਮੇਲਾ ਵੀ ਚੱਲ ਰਿਹਾ ਹੈ।