congress office police bjp Clashes: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਰਾਜਨੀਤਿਕ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਰਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਕਾਂਗਰਸ ਦਫਤਰ ਦੀ ਗਲੀ ਦਾ ਗੇਟ ਪੁਲਿਸ ਨੇ ਬੰਦ ਕਰ ਦਿੱਤਾ। ਇਸ ਤੋਂ ਬਾਅਦ ਭਾਜਪਾ ਵਰਕਰਾੰ ਨੇ ਸ਼ੁੱਕਰਵਾਰ ਨੂੰ ਸਵੇਰਸਾਰ ਹੀ ਘੰਟਾ ਘਰ ‘ਚ ਕਾਂਗਰਸ ਦੇ ਦਫਤਰ ਸਾਹਮਣੇ ਸੜਕ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਪੁਲਿਸ ਨੇ ਭਾਜਪਾ ਵਰਕਰਾਂ ਨੂੰ ਕਾਂਗਰਸ ਦਫਤਰ ‘ਚ ਦਾਖਲ ਹੋਣ ਤੋਂ ਰੋਕਿਆ ਤਾਂ ਦੋਵਾਂ ਵਿਚਾਲੇ ਹੰਗਾਮਾ ਪੈਦਾ ਹੋ ਗਿਆ ਅਤੇ ਜੰਮ ਕੇ ਧੱਕਾ ਮੁੱਕੀ ਹੋਈ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਨੌਜਵਾਨ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਯੋਗੇਸ਼ ਹਾਂਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਲੈ ਕੇ ਭਾਜਪਾ ਦੇ ਜ਼ਿਲਾ ਦਫਤਰ ‘ਚ ਦਾਖਲ ਹੋਣਾ ਸੀ। ਇਸ ਤੋਂ ਗੁੱਸੇ ‘ਚ ਆਏ ਭਾਜਪਾ ਵਰਕਰ ਧਰਨਾ ਦੇਣ ਲਈ ਸ਼ੁੱਕਰਵਾਰ ਨੂੰ ਕਾਂਗਰਸ ਦੇ ਜ਼ਿਲ੍ਹਾਂ ਦਫਤਰ ਦੇ ਸਾਹਮਣੇ ਪਹੁੰਚ ਗਏ।
ਪੁਲਿਸ ਨੇ ਕਾਂਗਰਸ ਦੇ ਦਫਤਰ ਨੂੰ ਜਾਣ ਵਾਲੀ ਗਲੀ ਦਾ ਗੇਟ ਬੰਦ ਕਰ ਦਿੱਤਾ। ਇਸ ‘ਤੇ ਭਾਜਪਾ ਵਰਕਰਾਂ ਨੇ ਬਾਹਰ ਸੜਕ ‘ਤੇ ਹੀ ਧਰਨਾ ਲਾ ਕੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਵਰਕਰਾਂ ਅਤੇ ਪੁਲਿਸ ਦੀ ਝੜਪ ਜਾਰੀ ਹੈ।
ਪੁਲਿਸ ਲਾਠੀਆਂ ਦੇ ਸਹਾਰੇ ਵਰਕਰਾਂ ਨੂੰ ਗੇਟ ਤੋਂ ਦੂਰ ਕਰਨ ਦੀ ਕੋਸ਼ਿਸ਼ ‘ਚ ਜੁੱਟੀ ਰਹੀ ਜਦਕਿ ਗੁੱਸੇ ‘ਚ ਆਏ ਭਾਜਪਾ ਵਰਕਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।